ਮੁਸਲਿਮ ਭਾਈਚਾਰੇ ਨੇ ਲੰਗਰ ਲਾਇਆ
ਰਾਏਕੋਟ: ਭਾਰਤ ਬੰਦ ਦੇ ਸੱਦੇ ਤਹਿਤ ਇਥੋਂ ਦੇ ਬਰਨਾਲਾ ਚੌਕ ਵਿੱਚ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ, ਇਸ ਰੋਸ ਪ੍ਰਦਰਸ਼ਨ ਵਿੱਚ ਮੁਸਲਿਮ ਭਾਈਚਾਰੇ ਵੱਲੋਂ ਵੱਡੀ ਗਿਣਤੀ ਸ਼ਮੂਲੀਅਤ ਕੀਤੀ ਗਈ ਤੇ ਉਨ੍ਹਾਂ ਪ੍ਰਦਰਸ਼ਕਾਰੀਆਂ ਲਈ ਚੌਲਾਂ ਦਾ ਲੰਗਰ ਵੀ ਲਗਾਇਆ। ਮੁਸਲਿਮ ਵੈੱਲਫੇਅਰ ਸੁਸਾਇਟੀ ਹਲਕਾ ਰਾਏਕੋਟ ਦੇ ਪ੍ਰਧਾਨ ਮੁਹੰਮਦ ਇਮਰਾਨ ਅਤੇ ਮੋਲਵੀ ਮੁਹੰਮਦ ਮੁਰਸਲੀਨ ਬੱਸੀਆਂ ਨੇ ਕਿਹਾ ਕਿ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਜੋ ਸੰਘਰਸ਼ ਚੱਲ ਰਿਹਾ ਹੈ, ਉਹ ਹੁਣ ਇੱਕਲੇ ਕਿਸਾਨਾਂ ਦਾ ਸੰਘਰਸ਼ ਨਹੀਂ ਰਹਿ ਗਿਆ। ਉਨ੍ਹਾਂ ਕਿਹਾ ਕਿ ਸੰਘਰਸ਼ ਹੁਣ ਹਰ ਇਨਸਾਨ ਦਾ ਬਣ ਗਿਆ ਹੈ। ਇਸ ਮੌਕੇ ਮਨਸਾ ਖਾਨ ਨੱਥੋਵਾਲ, ਮੁਹੰਮਦ ਅਖਤਰ ਜੁਬੇਰੀ, ਮੁਹੰਮਦ ਮੁਰਸਲੀਨ, ਮੁਹੰਮਦ ਇਕਬਾਲ, ਮੁਹੰਮਦ ਜਾਫਰ, ਇਸਹਾਕ ਅਲੀ, ਹਾਜੀ ਮੁਹੰਮਦ ਸਮਸ਼ਾਦ, ਮੁਫ਼ਤੀ ਮੁਹੰਮਦ ਕਾਮਰਾਨ,ਮੁਹੰਮਦ ਇਸ਼ਫਾਕ, ਮੁਹੰਮਦ ਰਈਸ, ਮੁਹੰਮਦ ਨਸੀਮ, ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ
ਕੈਪਸ਼ਨ : ਚੌਲਾਂ ਦਾ ਲੰਗਰ ਵਰਤਾਉਣ ਮੌਕੇ ਮੁਸਲਿਮ ਭਾਈਚਾਰਾ। -ਫੋਟੋ: ਰਾਏਕੋਟੀ