ਕਰੋਨਾ ਤੋਂ ਠੀਕ ਹੋ ਕੇ ਆਏ ਵਿਧਾਇਕ ਨੇ ਫਿਰ ਕੀਤਾ ਇਕੱਠ

ਕਰੋਨਾ ਤੋਂ ਠੀਕ ਹੋ ਕੇ ਆਏ ਵਿਧਾਇਕ ਨੇ ਫਿਰ ਕੀਤਾ ਇਕੱਠ

ਵਿਧਾਇਕ ਸੁਰਿੰਦਰ ਡਾਬਰ ਪ੍ਰਾਜੈਕਟ ਦਾ ਉਦਘਾਟਨ ਕਰਦੇ ਹੋਏ। -ਫੋਟੋ: ਇੰਦਰਜੀਤ ਵਰਮਾ

ਟ੍ਰਿਬਿਊਨ ਨਿਊਜ਼ ਸਰਵਿਸ

ਲੁਧਿਆਣਾ, 18 ਸਤੰਬਰ

ਪੰਜਾਬ ਵਿਧਾਨ ਸਭਾ ਸੈਸ਼ਨ ਸਮੇਂ ਕਰੋਨਾ ਪਾਜ਼ੇਟਿਵ ਆਏ ਲੁਧਿਆਣਾ ਹਲਕਾ ਕੇਂਦਰੀ ਤੋਂ ਵਿਧਾਇਕ ਸੁਰਿੰਦਰ ਡਾਬਰ ਅੱਜ ਠੀਕ ਹੋ ਕੇ ਦੁਬਾਰਾ ਕੰਮਕਾਜ ’ਤੇ ਪਰਤ ਆਏ। ਹੈਰਾਨੀ ਵਾਲੀ ਗੱਲ ਇਹ ਸੀ ਕਿ ਕਰੋਨਾ ਹੋਣ ਕਾਰਨ 17 ਦਿਨ ਤੱਕ ਇਕਾਂਤਵਾਸ ਕੱਟ ਕੇ ਆਏ ਵਿਧਾਇਕ ਡਾਬਰ ਅੱਜ ਵੀ ਆਪਣੇ ਉਦਘਾਟਨੀ ਸਮਾਗਮ ਵਿਚ ਸਮਾਜਿਕ ਦੂਰੀ ਦਾ ਪਾਲਣ ਕਰਵਾਉਣਾ ਭੁੱਲ ਗਏ। ਉਦਘਾਟਨੀ ਸਮਾਗਮ ਦੇ ਚਾਅ ਵਿਚ ਮੌਕੇ ’ਤੇ ਕਾਫ਼ੀ ਭੀੜ ਇਕੱਠੀ ਕਰ ਲਈ ਤੇ ਲੋਕ ਵੀ ਇੱਕ-ਦੂਜੇ ਨਾਲ ਜੁੜ ਕੇ ਖੜ੍ਹੇ ਰਹੇ।

ਦਰਅਸਲ, ਸ਼ਿੰਗਾਰ ਸਿਨੇਮਾ ਤੋਂ ਟ੍ਰਾਂਸਪੋਰਟ ਨਗਰ ਤੱਕ ਗੰਦੇ ਨਾਲੇ ਨੂੰ ਢੱਕਣ ਦੇ ਵਿਕਾਸ ਕੰਮ ਦੀ ਅੱਜ ਸ਼ੁਰੂਆਤ ਕੀਤੀ ਗਈ ਸੀ। ਇਸ ਸਬੰਧੀ ਉਦਘਾਟਨੀ ਸਮਾਗਮ ਰੱਖਿਆ ਗਿਆ ਸੀ। ਉਦਘਾਟਨ ਸਮੇਂ ਉਨ੍ਹਾਂ ਕਿਹਾ ਕਿ ਸ਼ਹਿਰ ਦੀ ਸੰਘਣੀ ਆਬਾਦੀ ਵਿੱਚੋਂ ਲੰਘਦੇ ਇਸ ਕਿਲੋਮੀਟਰ ਦੇ ਕਰੀਬ ਲੰਬੇ ਨਾਲੇ ਕਾਰਨ ਲੋਕ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਸਨ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਦੇ ਮੁਕੰਮਲ ਹੋਣ ਨਾਲ ਜਿੱਥੇ ਬਿਮਾਰੀਆਂ ਤੋਂ ਬਚਾਅ ਹੋਵੇਗਾ, ਉੱਥੇ ਹੀ ਟ੍ਰੈਫਿਕ ਜਾਮ ਤੋਂ ਵੀ ਛੁਟਕਾਰਾ ਮਿਲੇਗਾ।

ਜ਼ਿਆਦਾ ਭੀੜ ਦੇ ਪੁੱਛ ਗਏ ਸਵਾਲ ’ਤੇ ਵਿਧਾਇਕ ਡਾਬਰ ਨੇ ਕਿਹਾ ਕਿ ਉਨ੍ਹਾਂ ਨੇ ਵਰਕਰਾਂ ਨੂੰ ਅਪੀਲ ਕੀਤੀ ਸੀ, ਪਰ ਵਰਕਰਾਂ ਵਿਚ ਜੋਸ਼ ਸੀ, ਇਸ ਕਾਰਨ ਉਹ ਸਭ ਭੁੱਲ ਗਏ ਹਨ।

ਭਾਜਪਾ ਵਰਕਰਾਂ ਨੇ ਵੀਡੀਓ ਪੁਲੀਸ ਨੂੰ ਭੇਜੀ

ਕਾਂਗਰਸੀ ਦੇ ਸਮਾਗਮ ਦੀ ਭਾਜਪਾ ਵਰਕਰਾਂ ਨੇ ਵੀਡੀਓ ਬਣਾ ਕੇ ਪੁਲੀਸ ਨੂੰ ਦਿੱਤੀ ਅਤੇ ਕੇਸ ਦਰਜ ਕਰਨ ਦੀ ਮੰਗ ਕੀਤੀ। ਭਾਜਪਾ ਪ੍ਰਧਾਨ ਪੁਸ਼ਪਿੰਦਰ ਸਿੰਗਲਾ ਨੇ ਕਿਹਾ ਕਿ ਉਹ ਇਸ ਸਬੰਧੀ ਪੁਲੀਸ ਕਮਿਸ਼ਨਰ ਨੂੰ ਵੀ ਮਿਲਣਗੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਖੇਤੀ ਕਾਨੂੰਨ: ਸਮੁੱਚੇ ਦੇਸ਼ ’ਚ ਮਘੇਗਾ ਕਿਸਾਨ ਅੰਦੋਲਨ

ਖੇਤੀ ਕਾਨੂੰਨ: ਸਮੁੱਚੇ ਦੇਸ਼ ’ਚ ਮਘੇਗਾ ਕਿਸਾਨ ਅੰਦੋਲਨ

ਦੇਸ਼ ਵਿਆਪੀ ਚੱਕਾ ਜਾਮ 5 ਨੂੰ, 26-27 ਨਵੰਬਰ ਨੂੰ ‘ਦਿੱਲੀ ਚੱਲੋ’ ਪ੍ਰੋਗ...

ਅਨਲੌਕ: 30 ਨਵੰਬਰ ਤੱਕ ਜਾਰੀ ਰਹਿਣਗੇ ਮੌਜੂਦਾ ਦਿਸ਼ਾ-ਨਿਰਦੇਸ਼

ਅਨਲੌਕ: 30 ਨਵੰਬਰ ਤੱਕ ਜਾਰੀ ਰਹਿਣਗੇ ਮੌਜੂਦਾ ਦਿਸ਼ਾ-ਨਿਰਦੇਸ਼

ਕੇਂਦਰ ਸਰਕਾਰ ਵਲੋਂ 31 ਅਕਤੂਬਰ ਤੱਕ ਜਾਰੀ ਨਿਰਦੇਸ਼ਾਂ ਦੀ ਸਮਾਂ-ਸੀਮਾ ’ਚ...