ਪੱਤਰ ਪ੍ਰੇਰਕ
ਜਗਰਾਉਂ, 12 ਜਨਵਰੀ
ਪੁਲੀਸ ਨੇ ਡੱਲਾ ਕਤਲ ਕਾਂਢ ਦਾ ਮੁੱਖ ਮੁਲਜ਼ਮ ਕਾਬੂ ਕੀਤਾ ਹੈ। ਬੀਤੇ ਦਿਨੀ ਪਿੰਡ ਡੱਲਾ ਵਿੱਚ ਪਲਾਟ ਦੇ ਕਬਜ਼ੇ ਨੂੰ ਲੈ ਕੇ ਹੋਏ ਝਗੜੇ ਦੌਰਾਨ ਤੇਜ਼ਧਾਰ ਹਥਿਆਰ ਦੀ ਮਾਰ ਨਾਲ ਕਤਲ ਹੋਏ ਬਜ਼ੁਰਗ ਬਲਦੇਵ ਸਿੰਘ ਉਰਫ ਦੇਵ ਦੇ ਕਤਲ ਦੇ ਸਬੰਧ ਵਿੱਚ ਹਠੂਰ ਪੁਲੀਸ ਨੇ ਉਸੇ ਦਿਨ ਹੀ ਤਿੰਨ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਲਿਆ ਸੀ,ਪਰ ਮੁੱਖ ਮੁਲਜ਼ਮ ਪੁਲੀਸ ਦੀ ਪਹੁੰਚ ਤੋਂ ਬਾਹਰ ਸੀ ।ਹਠੂਰ ਪੁਲੀਸ ਨੇ ਕਤਲ ਦੇ ਮੁੱਖ ਮੁਲਜ਼ਮ ਬਲਵਿੰਦਰ ਸਿੰਘ ਨੂੰ ਪਿੰਡ ਮਾਣੂੰਕੇ ਤੋਂ ਗ੍ਰਿਫਤਾਰ ਕਰ ਲਿਆ ਹੈ। ਇਸ ਗ੍ਰਿਫਤਾਰੀ ਦੀ ਪੁਸ਼ਟੀ ਥਾਣਾ ਹਠੂਰ ਦੇ ਮੁਖੀ ਇੰਸਪੈਕਟਰ ਸ਼ਿਵ ਕੰਵਲ ਸਿੰਘ ਨੇ ਕਰਦਿਆਂ ਕਿਹਾ ਕਿ ਮੁਲਜ਼ਮ ਨੂੰ 14 ਜਨਵਰੀ ਤੱਕ ਰਿਮਾਂਡ ’ਤੇ ਲਿਆ ਗਿਆ ਹੈ।