ਨਿੱਜੀ ਪੱਤਰ ਪ੍ਰੇਰਕ
ਖੰਨਾ, 15 ਜੁਲਾਈ
ਗਾਰਡੀਅਨ ਆਫ ਗਵਰਨਮੈਂਟ (ਜੀਓਜੀ) ਵੱਲੋਂ ਪਿੰਡਾਂ ਦੇ ਕੰਮਾਂ ਸਬੰਧੀ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਨਾਲ ਅਨਾਜ ਮੰਡੀ ਵਿੱਚ ਮੀਟਿੰਗ ਕੀਤੀ ਗਈ। ਜੀਓਜੀ ਟੀਮ ਨੇ 67 ਪਿੰਡਾਂ ਦੀ ਰਿਪੋਰਟ ਤਿਆਰ ਕਰਕੇ ਵਿਧਾਇਕ ਸੌਂਦ ਨੂੰ ਸੌਂਪੀ। ਇਸ ਵਿੱਚ ਸ਼ਗਨ ਸਕੀਮ, ਆਟਾ-ਦਾਲ, ਸਾਂਝ ਕੇਂਦਰ, ਸੇਵਾ ਕੇਂਦਰ, ਫਰਦ ਕੇਂਦਰ, ਸਰਕਾਰੀ ਹਸਪਤਾਲ, ਸਰਕਾਰੀ ਸਕੂਲ, ਸਰਕਾਰੀ ਹਸਪਤਾਲ, ਸਕੂਲ, ਪੈਨਸ਼ਨਰ, ਖੰਨਾ ਹਲਕੇ ਦੀਆਂ ਸੜਕਾਂ, 5 ਮਰਲੇ ਦੀ ਪਲਾਟ ਸਕੀਮ, ਤੇ ਕਿੰਨੇ ਪੜ੍ਹੇ ਲਿਖੇ ਬੱਚੇ ਬੇਰੁਜ਼ਗਾਰ ਹਨ ਆਦਿ ਸਬੰਧਤ 16 ਫਾਈਲਾਂ ਤਿਆਰ ਕੀਤੀਆਂ ਗਈਆਂ। ਵਿਧਾਇਕ ਸੌਂਦ ਨੇ ਜੀਓਜੀ ਨੂੰ ਭਰੋਸਾ ਦਿਵਾਇਆ ਕਿ ਉਹ ਅੱਜ ਤੋਂ ਹੀ ਆਪਣੀ ਪੂਰੀ ਟੀਮ ਨਾਲ ਇਸ ’ਤੇ ਕੰਮ ਕਰਨਗੇ। ਵੱਖ ਵੱਖ ਪਿੰਡਾਂ ਵਿੱਚ ਕਿੰਨਾ ਪੈਸਾ ਆਇਆ ਤੇ ਕਿੱਥੇ ਲਾਇਆ ਗਿਆ, ਇਸ ਸਬੰਧੀ ਸਾਰੇ ਪਿੰਡਾਂ ਦੇ ਸਰਪੰਚਾਂ ਤੇ ਪੰਚਾਇਤਾਂ ਨਾਲ ਮੀਟਿੰਗਾਂ ਕਰਕੇ ਜਾਣਕਾਰੀ ਲਈ ਜਾਵੇਗੀ। ਉਨ੍ਹਾਂ ਕਿਹਾ ਕਿ ਹਲਕਾ ਖੰਨਾ ਦੇ 67 ਪਿੰਡਾਂ ਤੇ ਸ਼ਹਿਰ ਦੇ 33 ਵਾਰਡਾਂ ਦੇ ਵਿਕਾਸ ਕਾਰਜ ਜਲਦੀ ਸ਼ੁਰੂ ਹੋਣ ਜਾ ਰਹੇ ਹਨ। ਇਸ ਮੌਕੇ ਜੀਓਜੀ ਮੇਜਰ ਚਰਨ ਸਿੰਘ, ਕੈਪਟਨ ਨਾਜ਼ਰ ਸਿੰਘ ਮਾਂਗਟ, ਨਾਇਬ ਸੂਬਦੇਾਰ ਹਰਜਿੰਦਰ ਸਿੰਘ, ਬਹਾਦਰ ਸਿੰਘ, ਭੁਪਿੰਦਰ ਸਿੰਘ, ਦਵਿੰਦਰ ਸਿੰਘ, ਗਗਨਦੀਪ ਸਿੰਘ ਹਾਜ਼ਰ ਸਨ।