ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 31 ਮਾਰਚ
ਦੁੱਗਰੀ ਦੇ ਫੇਜ਼-2 ਸਥਿਤ ਸਤਪਾਲ ਮਿੱਤਲ ਸਕੂਲ ਦੇ ਬਾਹਰ ਖੜ੍ਹੀ ਥਾਰ ਜੀਪ ਦਾ ਸ਼ੀਸ਼ਾ ਤੋੜ ਕੇ ਨਾਮਾਲੂਮ ਵਿਅਕਤੀ ਨਕਦੀ ਅਤੇ ਗਹਿਣਿਆਂ ਵਾਲਾ ਬੈਗ ਚੋਰੀ ਕਰ ਕੇ ਲੈ ਗਏ।
ਛਾਬੜਾ ਕਲੋਨੀ ਪੱਖੋਵਾਲ ਰੋਡ ਸਥਿਤ ਨਿਰਵਾਨਾ ਹੋਮਜ਼ ਵਾਸੀ ਤਰਨਜੀਤ ਮੈਨਰੋ ਨੇ ਪੁਲੀਸ ਨੂੰ ਸ਼ਿਕਾਇਤ ਦਿੱਤੀ ਹੈ ਕਿ ਉਹ ਸਕੂਲ ਵਿੱਚੋਂ ਆਪਣੀ ਲੜਕੀ ਨੂੰ ਲੈਣ ਲਈ ਗਈ ਸੀ ਅਤੇ ਉਸ ਨੇ ਆਪਣੀ ਗੱਡੀ ਸਕੂਲ ਸਾਹਮਣੇ ਖੜ੍ਹੀ ਕਰ ਦਿੱਤੀ। ਨਾਮਾਲੂਮ ਵਿਅਕਤੀ ਸ਼ੀਸ਼ਾ ਤੋੜ ਕੇ ਗੱਡੀ ’ਚ ਪਿਆ ਉਸ ਦਾ ਬੈਗ ਚੋਰੀ ਕਰ ਕੇ ਲੈ ਗਏ ਜਿਸ ਵਿੱਚ 1.25 ਲੱਖ ਰੁਪਏ, ਗਹਿਣੇ, ਏਟੀਐੱਮ ਕਾਰਡ, ਆਧਾਰ ਕਾਰਡ, ਡਰਾਈਵਿੰਗ ਲਾਇਸੈਂਸ ਆਦਿ ਚੋਰੀ ਕਰ ਕੇ ਲੈ ਗਏ।