ਪੱਬੀਆਂ ਤੱਕ ਬਣਨ ਵਾਲੀ ਸੜਕ ਦਾ ਨੀਂਹ ਪੱਥਰ ਰੱਖਿਆ
ਜਗਰਾਉਂ: ਨੇੜਲੇ ਪਿੰਡ ਚੌਕੀਮਾਨ ਵਿੱਚ 18 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਨਵੀਂ ਸੜਕ ਦਾ ਅੱਜ ਨੀਂਹ ਪੱਥਰ ਰੱਖਿਆ ਗਿਆ। ਚੌਕੀਮਾਨ-ਕੁਲਾਰ ਰੋਡ ਤੋਂ ਪੱਬੀਆਂ ਤੱਕ ਬਣ ਰਹੀ ਇਸ ਸੜਕ ਦਾ ਨੀਂਹ ਪੱਥਰ ਪ੍ਰਭਮੇਹ ਸੰਧੂ ਨੇ ਮਾਰਕੀਟ ਕਮੇਟੀ ਜਗਰਾਉਂ ਦੇ ਚੇਅਰਮੈਨ ਸਤਿੰਦਰਪਾਲ ਸਿੰਘ ਗਰੇਵਾਲ ਨਾਲ ਮਿਲ ਕੇ ਰੱਖਿਆ। ਇਸ ਮੌਕੇ ਹਰਪਾਲ ਸਿੰਘ ਹਾਂਸ, ਸਰਪੰਚ ਹਰਮਿੰਦਰ ਸਿੰਘ ਵਿੱਕੀ, ਬਲਾਕ ਸਮਿਤੀ ਮੈਂਬਰ ਹਰਜਾਪ ਸਿੰਘ, ਸਹਿਕਾਰੀ ਸਭਾ ਦੇ ਪ੍ਰਧਾਨ ਅਮੋਲਕ ਸਿੰਘ, ਵਾਈਸ ਚੇਅਰਮੈਨ ਹਰਮਨ ਕੁਲਾਰ, ਕਮਲਪ੍ਰੀਤ ਸਿੰਘ ਖੰਗੂੜਾ, ਸਿਕੰਦਰ ਸਿੰਘ ਬਰਸਾਲ, ਜਤਿੰਦਰ ਸਿੰਘ ਦਾਖਾ, ਸਰਪੰਚ ਉਜਾਗਰ ਸਿੰਘ ਪੱਬੀਆਂ, ਸੈਕਟਰੀ ਕਮਲਪ੍ਰੀਤ ਸਿੰਘ ਕਲਸੀ, ਪਰਮਿੰਦਰ ਸਿੰਘ ਢੋਲਣ ਆਦਿ ਮੌਜੂਦ ਸਨ। -ਨਿੱਜੀ ਪੱਤਰ ਪ੍ਰੇਰਕ
ਸੜਕ ਦਾ ਨੀਂਹ-ਪੱਥਰ ਰੱਖਦੇ ਹੋਏ ਚੇਅਰਮੈਨ ਸਤਿੰਦਰਪਾਲ ਸਿੰਘ ਗਰੇਵਾਲ। -ਫੋਟੋ: ਸ਼ੇਤਰਾ