ਲੁਧਿਆਣਾ (ਗੁਰਿੰਦਰ ਸਿੰਘ): ਫਾਈਵ ਰਿਵਰ ਕਲੱਬ ਅਤੇ ਇਲਾਕਾ ਵਾਸੀਆ ਵੱਲੋਂ ਸਾਉਣ ਦੇ ਮਹੀਨੇ ਦਾ ਤਿਉਹਾਰ ਤੀਆਂ ਤੀਜ ਦੀਆਂ ਧੂਮਧਾਮ ਨਾਲ ਮਨਾਇਆ, ਜਿਸ ਵਿੱਚ ਰੰਗ ਬਰੰਗੀਆ ਪੁਸ਼ਾਕਾਂ ਦੇ ਪੰਜਾਬੀ ਪਹਿਰਾਵੇ ’ਚ ਸਜੀਆਂ ਮੁਟਿਆਰਾਂ ਨੇ ਗਿੱਧੇ ਦੀਆਂ ਧਮਾਲਾਂ ਪਾਕੇ ਮਾਹੌਲ ਨੂੰ ਖੁਸ਼ਗਵਾਰ ਬਣਾ ਦਿੱਤਾ। ਇਸ ਮੌਕੇ ਕੱਲਬ ਦੀ ਪ੍ਰਧਾਨ ਮਨਿੰਦਰ ਕੌਰ ਨੇ ਤੀਆਂ ਦੇ ਪਿਛੋਕੜ ਬਾਰੇ ਰੋਸ਼ਨੀ ਪਾਈ। ਮਨਿੰਦਰ ਕੌਰ ਨੇ ਦੱਸਿਆ ਕਿ ਮਿਸ ਤੀਜ ਦਾ ਖਿਤਾਬ ਜਿੱਤਣ ਵਾਲੀ ਮੁਟਿਆਰ ਬਾਵਾ ਸੰਧੂ ਨੇ ਵਿਦੇਸ਼ ਵਿੱਚ ਰਹਿ ਕਿ ਵੀ ਆਪਣੇ ਪੰਜਾਬੀ ਵਿਰਸੇ ਨੂੰ ਸੰਭਾਲਿਆ ਹੋਇਆ ਹੈ। ਇਸੇ ਤਰ੍ਹ੍ਾਂ ਇਥੇ ਨਾਰੀ ਏਕਤਾ ਆਸਰਾ ਸੰਸਥਾ ਵੱਲੋਂ ਸਮੂਹ ‘ਮਿਸ ਤ੍ਰਿੰਝਣ ਮੇਲਾ ਧੀਆਂ ਦਾ 2021’ ਬਸੰਤ ਪਾਰਕ ਨੇੜੇ ਸੰਗੀਤ ਸਿਨੇਮਾ ਵਿੱਚ 15 ਅਗਸਤ ਨੂੰ ਬਾਅਦ ਦੁਪਹਿਰ 3 ਵਜੇ ਕਰਵਾਇਆ ਜਾ ਰਿਹਾ ਹੈ।