ਪੀਏਯੂ ਦੇ ਵਿਹੜੇ ਲੱਗੀਆਂ ਗੁਲਦਾਉਦੀ ਸ਼ੋਅ ਦੀਆਂ ਰੌਣਕਾਂ : The Tribune India

ਪੀਏਯੂ ਦੇ ਵਿਹੜੇ ਲੱਗੀਆਂ ਗੁਲਦਾਉਦੀ ਸ਼ੋਅ ਦੀਆਂ ਰੌਣਕਾਂ

ਪੀਏਯੂ ਦੇ ਵਿਹੜੇ ਲੱਗੀਆਂ ਗੁਲਦਾਉਦੀ ਸ਼ੋਅ ਦੀਆਂ ਰੌਣਕਾਂ

ਪੀਏਯੂ ਵਿੱਚ ਲੱਗੇ ਗੁਲਦਾਉਦੀ ਮੇਲੇ ਦੌਰਾਨ ਫੁੱਲਾਂ ਨੂੰ ਨਿਹਾਰਦੀ ਹੋਈ ਮੁਟਿਆਰ। -ਫੋਟੋ: ਹਿਮਾਂਸ਼ੂ ਮਹਾਜਨ

ਸਤਵਿੰਦਰ ਬਸਰਾ

ਲੁਧਿਆਣਾ, 6 ਦਸੰਬਰ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਹੜੇ ਵਿੱਚ ਦੋ ਰੋਜ਼ਾ ਗੁਲਦਾਉਦੀ ਸ਼ੋਅ ਅੱਜ ਤੋਂ ਸ਼ੁਰੂ ਹੋ ਗਿਆ ਹੈ। ਪਹਿਲੇ ਦਿਨ ਵੱਖ-ਵੱਖ ਉਮਰ ਵਰਗ ਦੇ ਲੋਕਾਂ ਨੇ ਫੁੱਲਾਂ ਨਾਲ ਸੈਲਫੀਆਂ ਲੈ ਕਿ ਕੁਦਰਤ ਨਾਲ ਨੇੜਤਾ ਬਣਾਈ। ਪੀਏਯੂ ਦੇ ਫਲੋਰੀਕਲਚਰ ਅਤੇ ਲੈਂਡਸਕੇਪਿੰਗ ਵਿਭਾਗ ਤੇ ਅਸਟੇਟ ਆਰਗੇਨਾਈਜੇਸ਼ਨ ਵੱਲੋਂ ਸਾਂਝੇ ਤੌਰ ’ਤੇ ਲਾਇਆ ਗਿਆ ਇਹ ਸ਼ੋਅ ਪੰਜਾਬੀ ਕਵੀ ਭਾਈ ਵੀਰ ਸਿੰਘ ਦੀ ਯਾਦ ਨੂੰ ਸਮਰਪਿਤ ਹੈ। ਇਸ ਤੋਂ ਇਲਾਵਾ ਇਸ ਸ਼ੋਅ ਨੂੰ ਪੀਏਯੂ ਦੇ ਡਾਇਮੰਡ ਜੁਬਲੀ ਜਸ਼ਨਾਂ ਦੀ ਲੜੀ ਦੇ ਸਮਾਗਮ ਵਜੋਂ ਮਨਾਇਆ ਜਾ ਰਿਹਾ ਹੈ।

ਇਸ ਸ਼ੋਅ ਦਾ ਉਦਘਾਟਨ ਕਰਦਿਆਂ ਪੀਏਯੂ ਦੇ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕੇ ਫੁੱਲ ਮਨੁੱਖੀ ਭਾਵਨਾਵਾਂ ਅਤੇ ਕੁਦਰਤ ਦਾ ਪ੍ਰਤੀਕ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨ ਵਪਾਰਕ ਫੁੱਲਾਂ ਦੀ ਖੇਤੀ ਦੀ ਸੰਭਾਵਨਾ ਦਾ ਲਾਭ ਉਠਾ ਸਕਦੇ ਹਨ, ਇਹ ਫ਼ਸਲੀ ਵਿਭਿੰਨਤਾ ਲਈ ਇੱਕ ਵਿਹਾਰਕ ਬਦਲ ਵੀ ਹੈ। ਅੱਜ ਦੇ ਇਸ ਗੁਲਦਾਉਦੀ ਸ਼ੋਅ ਦੌਰਾਨ 3,000 ਤੋਂ ਵੱਧ ਗੁਲਦਸਤਿਆਂ ਵਿੱਚ 150 ਤੋਂ ਵੱਧ ਵੱਖ-ਵੱਖ ਕਿਸਮਾਂ ਵਿਲੱਖਣ ਨਜ਼ਾਰਾ ਪੇਸ਼ ਕਰ ਰਹੀਆਂ ਸਨ। ਇਸ ਮੌਕੇ ਵਿਦਿਆਰਥੀਆਂ ਵੱਲੋਂ ਬਣਾਈਆਂ ਗਈਆਂ ਫੁੱਲਾਂ ਦੀਆਂ ਰੰਗੋਲੀਆਂ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ।

ਇਸ ਦੌਰਾਨ ਫੁੱਲਾਂ ਦੇ ਬੀਜਾਂ ਦੇ ਨਿਰਯਾਤਕ ਅਵਤਾਰ ਸਿੰਘ ਢੀਂਡਸਾ ਵੱਲੋਂ ਪੀਏਯੂ ਵਿਚ ਫਲੋਰੀਕਲਚਰ ਦੇ ਸਾਬਕਾ ਪ੍ਰੋਫੈਸਰ ਡਾ. ਏਪੀਐਸ ਗਿੱਲ ਦੇ ਸਨਮਾਨ ਵਿੱਚ ਐੱਮਐੱਸਸੀ ਫਲੋਰੀਕਲਚਰ ਦੇ ਵਿਦਿਆਰਥੀਆਂ ਲਈ ਸੋਨ ਤਮਗੇ ਦੀ ਸਥਾਪਨਾ ਕੀਤੀ ਗਈ। ਫਲੋਰੀਕਲਚਰ ਵਿਭਾਗ ਦੇ ਮੁਖੀ ਡਾ. ਪਰਮਿੰਦਰ ਸਿੰਘ ਨੇ ਦੱਸਿਆ ਕਿ ਪੀਏਯੂ ਨੇ ਫੁੱਲਾਂ ਵਾਲੀਆਂ ਫ਼ਸਲਾਂ ਦੀਆਂ ਲਗਭਗ 50 ਹਾਈਬ੍ਰਿਡ ਕਿਸਮਾਂ ਵਿਕਸਿਤ ਕੀਤੀਆਂ ਹਨ, ਜਿਨ੍ਹਾਂ ਵਿੱਚੋਂ 20 ਗੁਲਦਾਉਦੀ ਦੀਆਂ ਕਿਸਮਾਂ ਪੰਜਾਬ ਵਿੱਚ ਆਮ ਖੇਤੀ ਅਤੇ ਗ਼ਮਲਿਆਂ ਲਈ ਜਾਰੀ ਕੀਤੀਆਂ ਗਈਆਂ ਹਨ।

ਕੋਆਰਡੀਨੇਟਰ ਡਾ. ਆਰ ਕੇ ਦੂਬੇ ਨੇ ਦੱਸਿਆ ਕਿ ਇਸ ਸ਼ੋਅ ਦੌਰਾਨ 12 ਵਰਗਾਂ ਵਿੱਚ ਗੁਲਦਸਤੇ ਦਾ ਮੁਕਾਬਲਾ ਵੀ ਕਰਵਾਇਆ ਗਿਆ, ਜਿਸ ਵਿੱਚ 125 ਐਂਟਰੀਆਂ ਪ੍ਰਾਪਤ ਹੋਈਆਂ। ਇਨਾਮ ਵੰਡ ਸਮਾਰੋਹ 7 ਦਸੰਬਰ ਨੂੰ ਕੀਤਾ ਜਾਵੇਗਾ। ਇਹ ਸ਼ੋਅ 7 ਦਸੰਬਰ ਨੂੰ ਸ਼ਾਮ 5 ਵਜੇ ਤੱਕ ਦਰਸ਼ਕਾਂ ਲਈ ਖੁੱਲ੍ਹਾ ਰਹੇਗਾ। ਸੈਲਾਨੀਆਂ ਲਈ ਅਲਫਰੇਡ ਵਿਲਸਨ, ਥਾਈ ਚਿੰਗ ਕੁਈਨ, ਬੋਰਿਸ ਵਿਲਸਨ, ਕਾਸਾ ਗ੍ਰਾਂਡਾ, ਆਬਸਸਨ, ਗਾਰਡਨ ਬਿਊਟੀ, ਮਦਰ ਟੈਰੇਸਾ, ਯੈਲੋ ਚਾਰਮ, ਕੈਲਵਿਨ ਮੈਂਡਰੇਨ ਆਦਿ ਕਿਸਮਾਂ ਮੁੱਖ ਆਕਰਸ਼ਣ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਆਰਥਿਕ ਸਰਵੇਖਣ: ਮੰਦੀ ਦੇ ਬਾਵਜੂਦ ਸੰਭਲੇਗਾ ਅਰਥਚਾਰਾ

ਆਰਥਿਕ ਸਰਵੇਖਣ: ਮੰਦੀ ਦੇ ਬਾਵਜੂਦ ਸੰਭਲੇਗਾ ਅਰਥਚਾਰਾ

ਵਿੱਤੀ ਸਾਲ 2023-24 ’ਚ ਵਿਕਾਸ ਦਰ 6.5 ਫੀਸਦ ਰਹੇਗੀ; ਵਿੱਤ ਮੰਤਰੀ ਨੇ ...

ਭਾਰਤ ਨੂੰ 2047 ਤੱਕ ਆਤਮ-ਨਿਰਭਰ ਬਣਾਉਣ ਦੀ ਲੋੜ: ਰਾਸ਼ਟਰਪਤੀ

ਭਾਰਤ ਨੂੰ 2047 ਤੱਕ ਆਤਮ-ਨਿਰਭਰ ਬਣਾਉਣ ਦੀ ਲੋੜ: ਰਾਸ਼ਟਰਪਤੀ

ਸੰਸਦ ਦੇ ਦੋਵਾਂ ਸਦਨਾਂ ਦੀ ਸਾਂਝੀ ਬੈਠਕ ਨੂੰ ਸੰਬੋਧਨ ਨਾਲ ਬਜਟ ਇਜਲਾਸ ਸ਼...

ਆਮਦਨ ਕਰ ਵਿਭਾਗ ਵੱਲੋਂ ਪਾਦਰੀਆਂ ਦੇ ਟਿਕਾਣਿਆਂ ’ਤੇ ਛਾਪੇ

ਆਮਦਨ ਕਰ ਵਿਭਾਗ ਵੱਲੋਂ ਪਾਦਰੀਆਂ ਦੇ ਟਿਕਾਣਿਆਂ ’ਤੇ ਛਾਪੇ

ਅਹਿਮ ਦਸਤਾਵੇਜ਼, ਕੰਪਿਊਟਰ, ਲੈਪਟਾਪ ਤੇ ਮੋਬਾਈਲ ਜ਼ਬਤ

ਅਧਿਕਾਰੀਆਂ ਨੂੰ ‘ਬਲੈਕਮੇਲ’ ਕਰਨ ਵਾਲਾ ਕਾਬੂ

ਅਧਿਕਾਰੀਆਂ ਨੂੰ ‘ਬਲੈਕਮੇਲ’ ਕਰਨ ਵਾਲਾ ਕਾਬੂ

ਪਟਿਆਲਾ ਦੇ ਨਿਗਮ ਇੰਜਨੀਅਰ ਤੋਂ ਮੰਗੇ ਸੀ 2 ਕਰੋੜ ਰੁਪਏ

ਸ਼ਹਿਰ

View All