ਮਾਛੀਵਾੜਾ: ਪੰਜਾਬੀ ਸਾਹਿਤ ਸਭਾ ਸ੍ਰੀ ਭੈਣੀ ਸਾਹਿਬ ਦੀ ਮਹੀਨਾਵਾਰ ਮਿਲਣੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਗੁਰਸੇਵਕ ਸਿੰਘ ਢਿੱਲੋਂ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ’ਚ ਹਰਬੰਸ ਸਿੰਘ ਰਾਏ ਨੇ ਮਿੰਨੀ ਕਹਾਣੀ ‘ਕਰੋਨਾ’, ਮਨਜੀਤ ਸਿੰਘ ਰਾਗੀ ਨੇ ‘ਸਵੇਰ’, ਬਲਵੰਤ ਸਿੰਘ ਵਿਰਕ ਨੇ ‘ਮਿਹਨਤ’, ਬਲਜਿੰਦਰ ਸਿੰਘ ਬਿੱਟੂ ਨੇ ‘ਬਾਤ’, ਸੁਖਬੀਰ ਸਿੰਘ ਮੁਹਾਲੀ ਨੇ ‘ਫ਼ਰਿਆਦ’, ਮਨੋਹਰ ਭਵਾਨੀ ਨੇ ਛੰਦ ਲੋਕ, ਗਾਇਕ ਜਗਤਾਰ ਰਾਈਆਂ ਵਾਲਾ ਨੇ ਗੀਤ ‘ਦਾਜ’ ਅਤੇ ਅਨਿਲ ਫ਼ਤਿਹਗੜ੍ਹ ਜੱਟਾਂ ਨੇ ‘ਦਰਦਾਂ ਭਰੀ ਕਹਾਣੀ’ ਗਜ਼ਲ ਆਦਿ ਰਚਨਾਵਾਂ ਪੇਸ਼ ਕੀਤੀਆਂ। ਕਵੀਸ਼ਰ ਗੁਰਸੇਵਕ ਸਿੰਘ ਢਿੱਲੋਂ, ਤਰਨ ਸਿੰਘ ਬੱਲ ਨੇ ਰਚਨਾਵਾਂ ’ਤੇ ਵਿਚਾਰ ਚਰਚਾ ਕੀਤੀ। ਸਾਹਿਤਕਾਰਾਂ ਨੇ ਕਿਹਾ ਕਿ ਸਰਕਾਰਾਂ ਵੱਲੋਂ ਪੰਜਾਬੀ ਮਾਂ ਬੋਲੀ ਦੇ ਨਾਲ ਗਲਤ ਵਰਤਾਅ ਕੀਤਾ ਜਾ ਰਿਹਾ ਹੈ ਜਿਸ ਤਹਿਤ ਸੀਬੀਐੱਸਈ ਦੇ ਸਿਲੇਬਸ ’ਚੋਂ ਪੰਜਾਬੀ ਭਾਸ਼ਾ ਨੂੰ ਬਾਹਰ ਕਰਨਾ ਗ਼ਲਤ ਹੈ। ਅੰਤ ’ਚ ਗੁਰਸੇਵਕ ਸਿੰਘ ਢਿੱਲੋਂ ਨੇ ਆਏ ਸਾਹਿਤਕਾਰਾਂ ਦਾ ਧੰਨਵਾਦ ਕੀਤਾ। -ਪੱਤਰ ਪ੍ਰੇਰਕ