ਖੇਤਰੀ ਪ੍ਰਤੀਨਿਧ
ਲੁਧਿਆਣਾ, 30 ਸਤੰਬਰ
ਅਧਿਆਪਕਾਂ ਦੀਆਂ ਮੁਸ਼ਕਲਾਂ ਸਬੰਧੀ ਸੂਚੀਬੱਧ ਏਜੰਡਿਆਂ ਬਾਰੇ ਚਰਚਾ ਕਰਨ ਲਈ ਡੈਮੋਕਰੈਟਿਕ ਟੀਚਰਜ਼ ਫਰੰਟ ਜ਼ਿਲ੍ਹਾ ਲੁਧਿਆਣਾ ਦਾ ਵਫ਼ਦ ਜ਼ਿਲ੍ਹਾ ਸਕੱਤਰ ਦਲਜੀਤ ਸਮਰਾਲਾ ਅਤੇ ਮੀਤ ਪ੍ਰਧਾਨ ਦਵਿੰਦਰ ਸਿੰਘ ਸਿੱਧੂ ਦੀ ਅਗਵਾਈ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਕਮ ਐਲੀਮੈਂਟਰੀ) ਨੂੰ ਮਿਲਿਆ। ਪ੍ਰੈਸ ਸਕੱਤਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਜਥੇਬੰਦੀ ਦੀ ਲਡਿਰਸ਼ਿਪ ਵੱਲੋਂ ਜ਼ਿਲ੍ਹਾ ਸਿੱਖਿਆ ਅਧਿਕਾਰੀ ਜਸਵਿੰਦਰ ਕੋਰ ਨਾਲ ਵੱਖ ਵੱਖ ਬਲਾਕਾਂ ਤੋਂ ਇਕੱਤਰ ਕਰਕੇ ਏਜੰਡੇ ਵਿੱਚ ਸੂਚੀਬੱਧ ਕੀਤੀਆਂ ਅਧਿਆਪਕਾਂ ਦੀਆਂ ਸਮੱਸਿਆਵਾਂ ਉੱਤੇ ਚਰਚਾ ਕੀਤੀ ਗਈ। ਇਨ੍ਹਾਂ ਵਿੱਚ ਮਿਡਲ ਅਤੇ ਪ੍ਰਾਇਮਰੀ ਸਕੂਲਾਂ ਵਿੱਚ ਸਿੰਗਲ ਅਧਿਆਪਕ ਵਾਲੇ ਸਕੂਲਾਂ ਵਿੱਚ ਅਧਿਆਪਕਾਂ ਦੇ ਪ੍ਰਬੰਧ ਕਰਨ, 3704 ਅਧਿਆਪਕਾਂ ਦੀ ਦਫ਼ਤਰ ਵਿੱਚ ਹਾਜ਼ਰੀ ਸਮੇਂ ਦੀ ਤਨਖਾਹ ਕਢਵਾਉਣ, ਜ਼ਿਲ੍ਹਾ ਪ੍ਰੀਸ਼ਦ ਤੋਂ ਸਿੱਖਿਆ ਵਿਭਾਗ ਵਿੱਚ ਸ਼ਿਫ਼ਟ ਹੋਏ ਅਧਿਆਪਕਾਂ ਦੀ ਤਨਖਾਹ ਅਨਾਮਲੀ ਦੂਰ ਕਰਨ ਸਬੰਧੀ ਮਸਲੇ ਵਿਚਾਰੇ ਗਏ। ਡੀ. ਈ. ਓ. ਵੱਲੋਂ ਇਹਨਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਹਰਪਿੰਦਰ ਸ਼ਾਹੀ (ਬਲਾਕ ਪ੍ਰਧਾਨ ਖੰਨਾ 2), ਹਰਜੀਤ ਸਿੰਘ (ਬਲਾਕ ਪ੍ਰਧਾਨ ਸੁਧਾਰ), ਰਾਣਾ ਆਲਮਦੀਪ, ਹਰਦੀਪ ਸਿੰਘ ਹੇਰਾਂ, ਬਲਦੇਵ ਰਾਮ ਸਮਰਾਲਾ, ਪਵਿੱਤਰ ਸਿੰਘ ਅਤੇ ਵਰਿੰਦਰ ਪਟੇਲ ਹਾਜ਼ਰ ਸਨ।