ਨਿੱਜੀ ਪੱਤਰ ਪ੍ਰੇਰਕ
ਖੰਨਾ, 14 ਸਤੰਬਰ
ਦੇਸ਼ ਭਰ ਦੇ ਹਜ਼ਾਰਾਂ ਭੱਠਿਆਂ ਦੇ ਨਾ ਨਾਲ ਪੰਜਾਬ ਦੇ 2700 ਭੱਠੇ ਤੋਂ ਇੱਟਾਂ ਦੀ ਵਿਕਰੀ ਬੰਦ ਕਰਨ ਜਾ ਰਹੇ ਹਨ, ਜਿਸ ਸਬੰਧੀ 17 ਸਤੰਬਰ ਤੱਕ ਹੜਤਾਲ ਆਰੰਭੀ ਜਾ ਰਹੀ ਹੈ। ਜੇਕਰ ਫਿਰ ਵੀ ਸਰਕਾਰ ਨੇ ਭੱਠਾ ਮਾਲਕਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਭੱਠਾ ਉਦਯੋਗ ਅਣਮਿੱਥੇ ਸਮੇਂ ਲਈ ਹੜਤਾਲ ਤੇ ਚਲੇ ਜਾਣਗੇ। ਇਸ ਮੌਕੇ ਹਰਪਾਲ ਸਿੰਘ ਅਤੇ ਵਿਨੋਦ ਅਗਰਵਾਲ ਨੇ ਕਿਹਾ ਕਿ ਸਿਰਫ ਅੱਠ ਮਹੀਨਿਆਂ ਵਿਚ ਹੀ 8 ਹਜ਼ਾਰ ਰੁਪਏ ਪ੍ਰਤੀ ਟਨ ਵਾਲਾ ਕੋਲਾ 28 ਹਜ਼ਾਰ ਰੁਪਏ ਪ੍ਰਤੀ ਟਨ ਹੋ ਗਿਆ ਹੈ ਅਤੇ ਕੇਂਦਰ ਸਰਕਾਰ ਨੇ ਜੀਐਸਟੀ ਦੀਆਂ ਦਰਾਂ ਵਿਚ ਵਾਧਾ ਕਰਕੇ ਭੱਠਾ ਮਾਲਕਾਂ ਨੂੰ ਦੋਹਰੀ ਮਾਰ ਮਾਰੀ ਹੈ। ਅਜਿਹੇ ਹਾਲਾਤ ਵਿਚ ਭੱਠਾ ਮਾਲਕਾਂ ਲਈ ਆਪਣਾ ਕਾਰੋਬਾਰ ਜਾਰੀ ਰੱਖਣਾ ਸੰਭਵ ਨਹੀਂ, ਜਿਸ ਕਾਰਨ ਅਣਮਿੱਥੇ ਸਮੇਂ ਲਈ ਹੜਤਾਲ ਅਰੰਭੀ ਜਾ ਸਕਦੀ ਹੈ। ਹਰਪਤਾਲ ਸਿੰਘ ਔਜਲਾ ਨੇ ਕਿਹਾ ਕਿ ਦੇਸ਼ ਵਿਚ ਕੋਲੇ ਦਾ ਭੰਡਾਰ ਹੋਣ ਦੇ ਬਾਵਜੂਦ ਕੋਲਾ ਅਮਰੀਕਾ ਤੋਂ ਲੈਣਾ ਪੈਂਦਾ ਹੈ, ਜਿਸ ਦਾ ਮੁੱਖ ਕਾਰਨ ਕੋਲੇ ਦੀ ਆਮਦ ਸਿਰਫ ਇਕ ਵਿਅਕਤੀ ਦੇ ਹੱਥ ਵਿਚ ਹੋਣਾ ਹੈ। ਐਸੋਸੀਏਸ਼ਨ ਨੇ ਕਿਹਾ ਕਿ ਖੰਨਾ, ਪਾਇਲ ਤੇ ਸਮਰਾਲਾ ਖੇਤਰ ਵਿਚ 60 ਦੇ ਕਰੀਬ ਇੱਟਾਂ ਦੇ ਭੱਠੇ ਹਨ, ਜਿਨ੍ਹਾਂ ਵਿੱਚ ਹਜ਼ਾਰਾਂ ਮਜ਼ਦੂਰ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰਦੇ ਹਨ, ਇਸ ਹੜਤਾਲ ਦਾ ਅਸਰ ਉਨ੍ਹਾਂ ਲੋਕਾਂ ਤੇ ਵੀ ਪਵੇਗਾ। ਇਸ ਮੌਕੇ ਸ਼ੈਲੀ ਟੰਡਨ, ਕੁਲਦੀਪ ਰਾਏ, ਅਮਿਤ ਮਦਾਨ, ਤਰੁਨ ਸੋਨੀ, ਨਰਿੰਦਰ ਕੁਮਾਰ, ਹਾਕਮ ਦੀਨ, ਜਗਜੀਤ ਸਿੰਘ, ਅਸੀਸ਼ ਮਿੱਤਲ, ਰਾਮ ਸਿੰਘ ਅਤੇ ਸਾਧੂ ਰਾਮ ਹਾਜ਼ਰ ਸਨ।