ਗੁਰੂਸਰ ਸੁਧਾਰ: ਪਿਛਲੇ 3 ਦਿਨ ਤੋਂ ਲਾਪਤਾ ਪਿੰਡ ਢੈਪਈ ਦੇ ਨੌਜਵਾਨ ਜਗਦੇਵ ਸਿੰਘ ਦੀ ਲਾਸ਼ ਅੱਜ ਕਸਬਾ ਸੁਧਾਰ ਕੋਲੋਂ ਲੰਘਦੀ ਅਬੋਹਰ ਬਰਾਂਚ ਨਹਿਰ ਦੇ ਪੁਲ ਕੋਲ ਮਿਲੀ ਹੈ। ਮ੍ਰਿਤਕ ਦੇ ਭਰਾ ਜਗਬੀਰ ਸਿੰਘ ਨੇ ਥਾਣਾ ਜੋਧਾਂ ਦੀ ਪੁਲੀਸ ਕੋਲ ਬਿਆਨ ਦਰਜ ਕਰਵਾਏ ਹਨ ਕਿ ਜਗਦੇਵ ਸਿੰਘ ਲਘੂ ਉਦਯੋਗ ਵਿਭਾਗ ਲੁਧਿਆਣਾ ਵਿੱਚ ਨੌਕਰੀ ਕਰਦਾ ਸੀ ਤੇ ਪਿਛਲੇ ਕੁਝ ਦਿਨਾਂ ਤੋਂ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸੀ। ਜਿਸ ਕਾਰਨ ਉਹ ਬੀਤੀ 26 ਜੁਲਾਈ ਤੋਂ ਘਰੋਂ ਲਾਪਤਾ ਸੀ। ਅੱਜ ਉਸ ਦੀ ਲਾਸ਼ ਸੁਧਾਰ ਦੇ ਪੁਲ ਨੇੜੇ ਮਿਲੀ ਹੈ। ਪੁਲੀਸ ਨੇ ਪੋਸਟਮਾਰਟਮ ਮਗਰੋਂ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ। -ਪੱਤਰ ਪ੍ਰੇਰਕ