ਪੱਤਰ ਪ੍ਰੇਰਕ
ਮਾਛੀਵਾੜਾ, 17 ਅਕਤੂਬਰ
ਸਾਬਕਾ ਸੈਨਿਕ ਹੈਲਪ ਗਰੁੱਪ ਤਹਿਸੀਲ ਸਮਰਾਲਾ ਦੀ ਮੀਟਿੰਗ ਪਿੰਡ ਝੜੌਦੀ ਵਿੱਚ ਹੋਈ ਜਿਸ ਵਿਚ ਸਾਬਕਾ ਸੈਨਿਕਾਂ ਦੀਆਂ ਸਮੱਸਿਆਵਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ’ਚ ‘ਵਨ ਰੈਂਕ-ਵਲ ਪੈਨਸ਼ਨ’, ਸੈਨਿਕਾਂ ਦੀਆਂ ਵਿਧਵਾਵਾਂ ਨੂੰ ਪੈਨਸ਼ਨਾਂ, ਸਿਖਲਾਈ ਗਰੁੱਪ ’ਚ ਰਲੇਵਾਂ ਆਦਿ ਮਸਲੇ ਵਿਚਾਰੇ ਗਏ। ਇਸ ਤੋਂ ਇਲਾਵਾ ਨਵੇਂ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਵੀ ਕੀਤੀਆਂ ਗਈਆਂ ਜਿਸ ’ਚ ਕੈਪਟਨ ਇੰਦਰ ਸਾਬ ਨੂੰ ਉਪ ਚੇਅਰਮੈਨ, ਕੈਪਟਨ ਸ਼ਿਵ ਸਿੰਘ ਨੂੰ ਪ੍ਰਧਾਨ ਅਤੇ ਸੂਬੇਦਾਰ ਮੇਜਰ ਸਿੰਘ ਨੂੰ ਖਜ਼ਾਨਚੀ ਨਿਯੁਕਤ ਕੀਤਾ ਗਿਆ। ਇਸ ਮੌਕੇ ਕੈਪਟਨ ਇੰਦਰ ਸਿੰਘ, ਕੈਪਟਨ ਸ਼ਿਵ ਸਿੰਘ, ਕੈਪਟਨ ਬਿਕਰਮਜੀਤ ਸਿੰਘ, ਕੈਪਟਨ ਭਜਨ ਸਿੰਘ, ਕੈਪਟਨ ਹਰਜਿੰਦਰ ਸਿੰਘ, ਲੈਫਟੀਨੈਂਟ ਦਲਵੀਰ ਸਿੰਘ, ਸੂਬੇਦਾਰ ਮੇਜਰ ਜੋਗਿੰਦਰ ਸਿੰਘ, ਹਰਨੇਕ ਸਿੰਘ, ਸਿਕੰਦਰ ਸਿੰਘ, ਮਨਜੀਤ ਸਿੰਘ, ਮਨਜੀਤ ਸਿੰਘ, ਅਮਰ ਸਿੰਘ, ਹਰਬੰਸ ਸਿੰਘ, ਮਲਾਗਰ ਸਿੰਘ (ਸਾਰੇ ਹੌਲਦਾਰ) ਵੀ ਮੌਜੂਦ ਸਨ।
ਕੈਪਸ਼ਨ: ਮੀਟਿੰਗ ਦੌਰਾਨ ਦਿਖਾਈ ਦੇ ਰਹੇ ਸਾਬਕਾ ਹੈਲਪ ਗਰੁੱਪ ਦੇ ਅਹੁਦੇਦਾਰ।-ਫੋਟੋ:-ਟੱਕਰ