ਪੱਤਰ ਪ੍ਰੇਰਕ
ਰਾਏਕੋਟ, 27 ਸਤੰਬਰ
ਰੋਟਰੀ ਕਲੱਬ ਰਾਏਕੋਟ (ਮਿਡ ਟਾਊਨ) ਵਲੋਂ ਅੱਜ ਇਥੋਂ ਦੀ ਨਗਰ ਕੌਂਸਲ ਦੇ ਮੀਟਿੰਗ ਹਾਲ ਵਿੱਚ ਇਕ ਸਮਾਗਮ ਦੌਰਾਨ ਅਧਿਆਪਨ ਦੇ ਖੇਤਰ ਵਿੱਚ ਵਧੀਆਂ ਸੇਵਾਵਾਂ ਦੇਣ ਵਾਲੇ ਇਲਾਕੇ ਦੇ ਕਈ ਅਧਿਆਪਕਾਂ ਨੂੰ ‘ਨੇਸ਼ਨ ਬਿਲਡਰ’ ਦਾ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਗੁਰਦੇਵ ਸਿੰਘ ਤਲਵੰਡੀ ਨੇ ਕਿਹਾ ਕਿ ਅਧਿਆਪਕ ਦੇਸ਼ ਅਤੇ ਸਮਾਜ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ। ਰੋਟਰੀ ਕਲੱਬ ਵਲੋਂ ਹਰ ਸਾਲ ਅਧਿਆਪਕ ਦਿਵਸ ਮੌਕੇ ਸਿੱਖਿਆ ਦੇ ਖੇਤਰ ਵਿੱਚ ਵਧੀਆਂ ਸੇਵਾਵਾਂ ਦੇਣ ਵਾਲੇ ਅਧਿਆਪਕਾਂ ਨੂੰ ਐਵਾਰਡ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ। ਇਸ ਮੌਕੇ ਸਨਮਾਨਿਤ ਹੋਣ ਵਾਲੇ ਅਧਿਆਪਕਾਂ ਵਿੱਚ ਪ੍ਰਿੰਸੀਪਲ ਵਿਸ਼ਵਕੀਤ ਕੌਰ ਕਾਹਲੋਂ, ਗੁਰਪ੍ਰੀਤ ਸਿੰਘ, ਮਹਿੰਦਰਪਾਲ ਸਿੰਘ, ਜਸਵਿੰਦਰ ਸਿੰਘ ਲਿੱਟ, ਭਵਨਦੀਪ ਸਿੰਘ, ਮੈਡਮ ਵਨੀਤਾ ਵਰਮਾ, ਲੈਕਚਰਾਰ ਦਵਿੰਦਰਜੀਤ ਕੌਰ, ਗੁਰਸੇਵਕ ਸਿੰਘ ਲੀਲ, ਸ਼ਿੰਗਾਰਾ ਸਿੰਘ, ਬੇਅੰਤ ਕੌਰ, ਅਮਿਤ ਕੁਮਾਰ, ਗੁਰਦੀਪ ਸਿੰਘ, ਹਰਜਿੰਦਰ ਸਿੰਘ, ਸੰਜੀਵ ਕੁਮਾਰ ਤੇ ਕੁਲਵਿੰਦਰ ਸਿੰਘ ਆਦਿ ਸ਼ਾਮਲ ਸਨ। ਉਨ੍ਹਾਂ ਤੋਂ ਇਲਾਵਾ ਈ.ਓ ਅਮਰਿੰਦਰ ਅਤੇ ਧਰਮਿੰਦਰ ਅਛੂਤ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੱਤਰ ਤਲਵਿੰਦਰ ਸਿੰਘ ਗਰੇਵਾਲ, ਸਤੀਸ਼ ਭੱਲਾ, ਤਲਵਿੰਦਰ ਸਿੰਘ ਜੱਸਲ ਤੇ ਹਰਮਿੰਦਰ ਸਿੰਘ ਰਾਣਾ ਆਦਿ ਕਲੱਬ ਮੈਂਬਰ ਵੀ ਹਾਜ਼ਰ ਸਨ।