ਖੰਨਾ: ਪਿੰਡ ਰਾਮਗੜ੍ਹ ਦੇ ਸਰਕਾਰੀ ਮਿਡਲ ਸਮਾਰਟ ਸਕੂਲ ਵਿੱਚ ਸਕੂਲ ਮੁਖੀ ਨੈਸ਼ਨਲ ਐਵਾਰਡੀ ਬਲਰਾਮ ਸ਼ਰਮਾ ਦੀ ਅਗਵਾਈ ਹੇਠ ਸਮਰ ਕੈਂਪ ਲਾਇਆ ਗਿਆ। ਕੈਂਪ ਵਿੱਚ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ ਸਿੱਖਿਆ ਸ਼ਾਸਤਰੀ ਤੇ ਸਟੇਟ ਐਵਾਰਡੀ ਲੋਕਨਾਥ ਸ਼ਰਮਾ ਅਤੇ ਰਾਕੇਸ਼ ਕੁਮਾਰ ਨੇ ਬੱਚਿਆਂ ਨੂੰ ਵੱਧ ਤੋਂ ਵੱਧ ਗਿਆਨ ਹਾਸਲ ਕਰਨ, ਆਪਣੇ ਮਾਤਾ-ਪਿਤਾ, ਬਜ਼ੁਰਗਾਂ ਤੇ ਅਧਿਆਪਕਾਂ ਦਾ ਹਮੇਸ਼ਾਂ ਸਨਮਾਨ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਬਚਪਨ ਤੋਂ ਹੀ ਮੁਕਾਬਲੇ ਦੀ ਪ੍ਰੀਖਿਆ ਲਈ ਤਿਆਰੀ ਕਰਨ ਦੇ ਗੁਰ ਦੱਸੇ। ਬਲਰਾਮ ਸ਼ਰਮਾ ਨੇ ਯੋਗ ਕਲਾਸ ਵਿਚ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਬਾਹੀਆ, ਭਸਤ੍ਰਿਕਾ, ਕਪਾਲਭਾਤੀ, ਪ੍ਰਾਣਾਯਾਮਾਂ ਦਾ ਅਭਿਆਸ ਕਰਵਾਉਂਦਿਆਂ ਇਨ੍ਹਾਂ ਦੇ ਲਾਭ ਦੱਸੇ। -ਪੱਤਰ ਪ੍ਰੇਰਕ