ਪੱਤਰ ਪ੍ਰੇਰਕ
ਰਾਏਕੋਟ, 28 ਜੂਨ
ਅੱਜ ਰੋਟਰੀ ਕਲੱਬ ਰਾਏਕੋਟ ਵਲੋਂ ਕੋਵਿਡ-19 ਦੀਆਂ ਹਦਾਇਤਾਂ ਅਨੁਸਾਰ ਸਾਦੇ ਢੰਗ ਨਾਲ ਸਮਾਗਮ ਕਰਵਾ ਕੇ ਸਾਲ 21-22 ਲਈ ਗੁਰਦੇਵ ਸਿੰਘ ਤਲਵੰਡੀ ਨੂੰ ਕਲੱਬ ਦਾ ਪ੍ਰਧਾਨ ਚੁਣਿਆ ਗਿਆ। ਉਨ੍ਹਾਂ ਤੋਂ ਇਲਾਵਾ ਤਲਵਿੰਦਰ ਸਿੰਘ ਗਰੇਵਾਲ ਨੂੰ ਸੈਕਟਰੀ, ਹਰਮਿੰਦਰ ਸਿੰਘ ਰਾਣਾ ਨੂੰ ਮੀਤ ਪ੍ਰਧਾਨ, ਤਲਵਿੰਦਰ ਸਿੰਘ ਜੱਸਲ ਨੂੰ ਖਜ਼ਾਨਚੀ ਅਤੇ ਸਤੀਸ਼ ਕੁਮਾਰ ਭੱਲਾ ਨੂੰ ਐਗਜੀਕਿਊਟਿਵ ਸਕੱਤਰ, ਡਾ. ਇੰਦਰਜੀਤ ਸਿੰਘ ਨੂੰ ਸਰਜੈਂਟ ਏਟ ਆਰਮਜ਼ ਨਿਯੁਕਤ ਕੀਤਾ ਗਿਆ। ਇਸ ਮੌਕੇ ਡਾ. ਇੰਦਰਜੀਤ ਸਿੰਘ, ਨਰੈਣ ਦੱਤ ਕੌਸ਼ਿਕ ਨੇ ਗੁਰਦੇਵ ਸਿੰਘ ਦੇ ਗਲ ਵਿੱਚ ਰੋਟਰੀ ਕਾਲਰ ਪਾ ਕੇ ਰੋਟਰੀ ਕਲੱਬ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ। ਇਸ ਮੌਕੇ ਨਵ-ਨਿਯੁਕਤ ਪ੍ਰਧਾਨ ਗੁਰਦੇਵ ਸਿੰਘ ਤਲਵੰਡੀ ਨੇੇ ਕਿਹਾ ਕਿ ਕਲੱਬ ਵੱਲੋਂ ਜੋ ਸਮਾਜ ਸੇਵੀ ਕੰਮ ਕੀਤੇ ਜਾਂਦੇ ਹਨ, ਉਹ ਉਨ੍ਹਾਂ ਨੂੰ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ। ਇਸ ਮੌਕੇ ਅਤਰ ਸਿੰਘ ਚੱਢਾ, ਡਾ. ਬੀਕੇ ਬਾਂਸਲ, ਡਾ. ਅਵਤਾਰ ਸਿੰਘ, ਜਗਤਾਰ ਸਿੰਘ ਹਾਂਸ, ਨਰੈਣ ਦੱਤ ਕੌਸ਼ਿਕ, ਸਤਵੀਰ ਸਿੰਘ ਚੱਢਾ, ਸ਼ਿਵ ਸਿੰਘ ਲੀਲ ਨੂੰ ਕਲੱਬ ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ।