ਪੱਤਰ ਪ੍ਰੇਰਕ
ਪਾਇਲ, 2 ਮਈ
ਨੇੜਲੇ ਪਿੰਡ ਧਮੋਟ ਕਲਾਂ ਵਿੱਚ ਬਿਜਲੀ ਸ਼ਾਰਟ ਸਰਕਟ ਨਾਲ ਸੜੀ ਖੜ੍ਹੀ ਕਣਕ ਅਤੇ ਨਾੜ ਵਾਲੇ ਖੇਤਾਂ ਦੀ ਪਟਵਾਰੀ ਵੱਲੋਂ ਗਿਰਦਾਵਰੀ ਕੀਤੀ ਗਈ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਬਲਾਕ ਪ੍ਰਧਾਨ ਤਰਨਜੀਤ ਕੂਹਲੀ ਨੇ ਦੱਸਿਆ ਕਿ ਬਿਜਲੀ ਦੇ ਸ਼ਾਰਟ ਸਰਕਟ ਨਾਲ 15 ਏਕੜ ਕਣਕ ਤੇ 50 ਏਕੜ ਨਾੜ ਸੜ ਕੇ ਸੁਆਹ ਹੋ ਗਿਆ ਹੈ। ਉਨ੍ਹਾਂ ਅੱਗ ਨਾਲ ਪੀੜਤ ਕਿਸਾਨਾਂ ਦੇ ਖੇਤਾਂ ਦੀ ਗਿਰਦਾਵਰੀ ਕਰਨ ਆਏ ਪਟਵਾਰੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਰਿਕਾਰਡ ਜਲਦੀ ਉੱਚ ਅਧਿਕਾਰੀਆਂ ਨੂੰ ਭੇਜਿਆ ਜਾਵੇ ਤਾਂ ਜੋ ਕਿਸਾਨਾਂ ਨੂੰ ਮੁਆਵਜ਼ਾ ਜਲਦੀ ਮਿਲ ਸਕੇ। ਬੀਕੇਯੂ ਆਗੂ ਕੂਹਲੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਜੋ ਪੋਟਾਸ਼ ਦੀਆਂ ਕੀਮਤਾਂ ਵਿੱਚ 700 ਰੁਪਏ ਪ੍ਰਤੀ ਕੁਇੰਟਲ ਦਾ ਵੱਡਾ ਵਾਧਾ ਕੀਤਾ ਹੈ ਉਹ ਬੇਹੱਦ ਨਿੰਦਣਯੋਗ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂਆਂ ਨੇ ਪੋਟਾਸ਼ ਦੇ ਰੇਟ ਵਿੱਚ ਕੀਤੇ ਵਾਧੇ ਦਾ ਵਿਰੋਧ ਕਰਦੀ ਹੈ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਵਧੇ ਹੋਏ ਰੇਟ ਵਾਪਸ ਲਏ ਜਾਣ। ਇਸ ਮੌਕੇ ਮਾਸਟਰ ਗੁਰਦੀਪ ਸਿਹੌੜਾ, ਬਲਵਿੰਦਰ ਸਿੰਘ ਨਿਜ਼ਾਮਪੁਰ, ਅੰਮ੍ਰਿਤਪਾਲ ਸਿੰਘ, ਮੋਹਨ ਸਿੰਘ ਧਮੋਟ, ਦਰਸ਼ਨ ਸਿੰਘ ਧਮੋਟ, ਭਜਨ ਸਿੰਘ ਧਮੋਟ ਹਾਜ਼ਰ ਸਨ।