ਖੇਤਰੀ ਪ੍ਰਤੀਨਿਧ
ਲੁਧਿਆਣਾ, 18 ਅਕਤੂਬਰ
ਅੰਤਰਰਾਜੀ ਮਿਨੀ ਕਹਾਣੀ ਸਮਾਰੋਹ ਦੌਰਾਨ ਸੁਰਿੰਦਰ ਕੈਲੇ ਦਾ ਨਵਾਂ ਕਹਾਣੀ ਸੰਗ੍ਰਹਿ ‘ਸੋਨ ਸਵੇਰਾ’ ਲੋਕ ਅਰਪਣ ਕੀਤਾ ਗਿਆ। ਇਹ ਉਨ੍ਹਾਂ ਦਾ ਦੂਜਾ ਨਿਕੀ ਹੁਨਰੀ ਕਹਾਣੀ ਸੰਗ੍ਰਹਿ ਹੈ। ਇਸ ਤੋਂ ਪਹਿਲਾਂ ਸੰਗ੍ਰਹਿ ‘ਧੁੰਦ ਛਟਨ ਤੋਂ ਬਾਅਦ’ 1997 ਵਿੱਚ ਛਪਿਆ ਸੀ।
ਪੁਸਤਕ ਲੋਕ ਅਰਪਣ ਦੀ ਰਸਮ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਦੇ ਮੁਖੀ ਇੰਦਰਜੀਤ ਕੌਰ ਦੀ ਅਗਵਾਈ ਹੇਠ ਡਾ. ਮਨਜਿੰਦਰ ਸਿੰਘ, ਡਾ. ਲਖਵਿੰਦਰ ਜੌਹਲ, ਡਾ. ਹਰਜਿੰਦਰ ਸਿੰਘ ਅਟਵਾਲ, ਡਾ. ਸਿਆਮ ਸੁੰਦਰ ਦੀਪਤੀ, ਸੁਰਿੰਦਰ ਸਿੰਘ ਸੁਨੜ, ਡਾ. ਅਸ਼ੋਕ ਭਾਟੀਆ, ਸੁਭਾਸ਼ ਨੀਰਵ, ਯੋਗਰਾਜ ਪ੍ਰਭਾਕਰ ਤੇ ਸੀਮਾ ਵਰਮਾ ਨੇ ਸਾਂਝੇ ਤੌਰ ’ਤੇ ਨਿਭਾਈ। ਡਾ. ਭਾਟੀਆ ਨੇ ਵਧਾਈ ਦਿੰਦਿਆਂ ਕਿਹਾ ਕਿ ਸੁਰਿੰਦਰ ਕੈਲੇ ਪਿਛਲੇ ਪੰਜਾਹ ਸਾਲਾਂ ਤੋਂ ‘ਅਣੂ’ ਮਿਨੀ ਪੱਤ੍ਰਿਕਾ ਰਾਹੀਂ ਸੰਪਾਦਨਾਂ ਵਿੱਚ ਕੀਰਤੀਮਾਨ ਸਥਾਪਤ ਕਰਨ ਦੇ ਨਾਲ-ਨਾਲ ਉਤਮ ਸਾਹਿਤਕ ਰਚਨਾਵਾਂ ਨਾਲ ਸਾਹਿਤ ਦੀ ਝੋਲੀ ਭਰਦਾ ਆ ਰਿਹਾ ਹੈ। ਇਸ ਮੌਕੇ ਡਾ. ਕੁਲਦੀਪ ਸਿੰਘ ਦੀਪ, ਡਾ. ਨਾਇਬ ਸਿੰਘ ਮੰਡੇਰ, ਹਰਭਜਨ ਸਿੰਘ ਖੇਮਕਰਨੀ, ਡਾ. ਹਰਪ੍ਰੀਤ ਰਾਣਾ, ਡਾ. ਦੀਪਾ ਕੁਮਾਰ, ਡਾ. ਹਰਜਿੰਦਰਪਾਲ ਕੌਰ ਕੰਗ, ਡਾ. ਸਾਧੂ ਰਾਮ ਲੰਗੇਆਣਾ, ਜਗਦੀਸ਼ ਰਾਏ ਕੁਲਰੀਆਂ, ਮੰਗਤ ਕੁਲਜਿੰਦ, ਦਵਿੰਦਰ ਪਟਿਆਲਵੀ, ਕਾਂਤਾ ਰਾਏ, ਬਲਰਾਮ ਅਗਰਵਾਲ ਅਤੇ ਡਾ. ਸ਼ੀਲ ਕੌਸ਼ਿਕ ਹਾਜ਼ਰ ਸਨ।