ਸਮਰਾਲਾ: ਬੱਚਿਆਂ ਦੇ ਬਹੁ-ਪੱਖੀ ਵਿਕਾਸ ਲਈ ਨੌਜਵਾਨ ਭੰਗੜਾ ਕੋਚ ਮੋਹਿਤ ਭੁੱਟੇ ਵੱਲੋਂ ‘ਭੁੱਟੇ ਭੰਗੜਾ ਅਕੈਡਮੀ’ ਸਮਰਾਲਾ ਵਿੱਚ ਸਮਰ ਕੈਂਪ ਲਗਾਇਆ ਗਿਆ। ਇਸ ਵਿੱਚ ਬੱਚਿਆਂ ਦੇ ਪੇਂਟਿੰਗ ਮੁਕਾਬਲੇ ਕਰਵਾਏ ਗਏ। ਇਸ ਦੌਰਾਨ ਏਐਸਆਈ ਰਾਕੇਸ਼ ਕੁਮਾਰ, ਰੇਨੂੰ ਬਾਲਾ ਅਤੇ ਸੁਖਜਿੰਦਰਪਾਲ ਸਿੰਘ ਗੋਗੀ ਵੱਲੋਂ ਬਤੌਰ ਜੱਜ ਦੀ ਭੂਮਿਕਾ ਨਿਭਾਈ। ਇਸ ਮੁਕਾਬਲੇ ਵਿੱਚ ਅਰਪਣਵੀਰ ਸਿੰਘ ਅਤੇ ਗੁਨਰੀਤ ਕੌਰ ਨੇ ਪਹਿਲਾ, ਅਵਰੀਨ, ਹਰਕੀਰਤ, ਹਰਗੁਣ ਨੇ ਦੂਜਾ ਅਤੇ ਸੁਰਵੀਨ ਅਤੇ ਧੰਵਿਸ਼ਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਮੁੱਖ ਮਹਿਮਾਨਾਂ ਵੱਲੋਂ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ ਗਏ। -ਪੱਤਰ ਪ੍ਰੇਰਕ