ਲੁਧਿਆਣਾ: ਅਕਾਲ ਸਹਾਇ ਯੂਥ ਕਲੱਬ ਵੱਲੋਂ ਗੁਰਦੁਆਰਾ ਸਿੰਘ ਸਭਾ ਕਰਤਾਰ ਨਗਰ ਮਾਡਲ ਟਾਊਨ ਐਕਸਟੈਨਸ਼ਨ ਡੀ- ਬਲਾਕ ਆਤਮ ਨਗਰ ਵਿੱਚ ਸਮਰ ਕੈਂਪ ਲਗਾਇਆ ਗਿਆ। ਇਸ ਵਿੱਚ ਬੱਚਿਆਂ ਨੂੰ ਪੇਂਟਿੰਗ ਸਿਖਲਾਈ, ਆਰਟ ਐਂਡ ਕਰਾਫਟ, ਪਗੜੀ, ਦਸਤਾਰ ਅਤੇ ਦੁਮਾਲਾ, ਸਿਲਾਈ, ਭਾਸ਼ਣ, ਕਵਿਤਾ, ਕੀਰਤਨ ਤੇ ਤਬਲਾ ਆਦਿ ਦੀ ਸਿਖਲਾਈ ਦਿੱਤੀ ਜਾ ਰਹੀ ਹੈ। ਕਲੱਬ ਦੇ ਮੁੱਖ ਸੇਵਾਦਾਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਕੈਂਪ ਪਿਛਲੇ ਗਿਆਰਾਂ ਸਾਲਾਂ ਤੋਂ ਲੱਗ ਰਹੇ ਹਨ। ਬੱਚੇ ਕੈਂਪ ਦੇ ਵਿੱਚ ਆ ਕੇ ਇਹ ਸਭ ਚੀਜ਼ਾਂ ਦੀ ਸਿਖਲਾਈ ਲੈ ਕੇ ਆਪਣਾ ਰੁਜ਼ਗਾਰ ਵੀ ਬਣਾ ਲੈਂਦੇ ਹਨ। ਉਨ੍ਹਾਂ ਦੱਸਿਆ ਕਿ ਇਸ ਵਾਰ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਪੂਰਾ ਸਹਿਯੋਗ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੈਂਪ ਦੀ ਸਮਾਪਤੀ ਵਾਲੇ ਦਿਨ ਸਾਰੇ ਬੱਚਿਆਂ ਅਤੇ ਅਧਿਆਪਕਾਂ ਨੂੰ ਸਨਮਾਨਿਆ ਜਾਵੇਗਾ ਤਾਂ ਜੋ ਬੱਚਿਆਂ ਅਤੇ ਅਧਿਆਪਕਾਂ ਦੀ ਹੌਸਲਾਅਫਜ਼ਾਈ ਹੋ ਸਕੇ। -ਨਿੱਜੀ ਪੱਤਰ ਪ੍ਰੇਰਕ