ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਥਾਣਾ ਟਿੱਬਾ ਦੀ ਪੁਲੀਸ ਨੇ ਤਿੰਨ ਔਰਤਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ, ਜਿਨ੍ਹਾਂ ਤੋਂ ਦੁਖੀ ਹੋ ਕੇ ਇਕ ਨੌਜਵਾਨ ਨੇ ਖੁਦਕੁਸ਼ੀ ਕਰ ਲਈ। ਅਟਲ ਨਗਰ ਵਾਸੀ ਬਿਮਲਾ ਦੇਵੀ ਨੇ ਦੱਸਿਆ ਹੈ ਕਿ ਉਸ ਦੇ ਲੜਕੇ ਬਲਦੇਵ ਰਾਜ (35) ਦਾ ਵਿਆਹ 2011 ਵਿੱਚ ਅਨੀਤਾ ਰਾਣੀ ਵਾਸੀ ਕਰਤਾਰਪੁਰ (ਜਲੰਧਰ) ਨਾਲ ਹੋਇਆ ਸੀ। ਬੇਟੇ ਅਤੇ ਨੂੰਹ ਵਿੱਚ ਅਕਸਰ ਝਗੜਾ ਰਹਿੰਦਾ ਸੀ, ਜਦਕਿ ਨੂੰਹ ਦੀ ਭੂਆ ਅਤੇ ਉਸ ਦੀ ਧੀ ਹਮੇਸ਼ਾ ਅਨੀਤਾ ਦਾ ਹੀ ਪੱਖ ਪੂਰਦੀਆਂ ਸਨ। ਇਸ ਤੋਂ ਦੁਖੀ ਹੋ ਕੇ ਉਸਦੇ ਪੁੱਤਰ ਨੇ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਜਾਂਚ ਅਧਿਕਾਰੀ ਸੁਖਦੇਵ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਨੇ ਬਲਦੇਵ ਰਾਜ ਦੀ ਪਤਨੀ ਅਨੀਤਾ, ਉਸ ਦੀ ਭੂਆ ਕ੍ਰਿਸ਼ਨਾ ਪਿੰਡ ਕੋਜਾ (ਜਲੰਧਰ) ਅਤੇ ਕੁਲਵਿੰਦਰ ਕੌਰ ਵਾਸੀ ਜਲੰਧਰ ਖਿਲਾਫ਼ ਕੇਸ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।