ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 2 ਜੁਲਾਈ
‘ਮਿਸ਼ਨ ਫ਼ਤਹਿ’ ਸਿਰਲੇਖ ਹੇਠ ਸਬ-ਡਿਵੀਜ਼ਨ ਪੱਧਰੀ ਸਮਾਗਮ ਇੱਥੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਉਪ-ਮੰਡਲ ਮੈਜਿਸਟਰੇਟ ਨਰਿੰਦਰ ਸਿੰਘ ਧਾਲੀਵਾਲ ਨੇ ਕੀਤੀ । ਸਟੇਜ ਸੰਚਾਲਨ ਕੈਪਟਨ ਨਰੇਸ਼ ਵਰਮਾ ਨੇ ਕੀਤਾ। ਉਪਰੰਤ ਸਿਹਤ ਵਿਭਾਗ, ਪ੍ਰਸ਼ਾਸਨ, ਮੀਡੀਆ, ਸਮਾਜਸੇਵੀ ਸੰਸਥਾਵਾਂ ਦੇ ਅਫਸਰਾਂ ਨੇ ਆਪਣੇ-ਆਪਣੇ ਸ਼ਬਦਾਂ ਰਾਹੀਂ ਕਰੋਨਾ ’ਤੇ ਫਤਿਹ ਪਾਉਣ, ਮਾਸਕ ਪਾਊਣ ਦੇ ਤਰੀਕਿਆਂ, ਪਰਿਵਾਰ, ਮਿੱਤਰਾਂ ਅਤੇ ਆਪਣੇ ਭਾਈਚਾਰੇ ਨੂੰ ਕਰੋਨਾ ਤੋਂ ਬਚਾਉਣ ਲਈ ਲੋੜੀਂਦੇ ਉਪਰਾਲੇ ਅਮਲ ਵਿੱਚ ਲਿਆਉਣ ਲਈ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ । ਐੱਸਡੀਐੱਮ ਨਰਿੰਦਰ ਸਿੰਘ ਧਾਲੀਵਾਲ, ਡਾ.ਸੁਰਿੰਦਰ ਸਿੰਘ ਝੰਮਟ, ਦਿਹਾਤੀ ਕਾਂਗਰਸ ਦੇ ਪ੍ਰਧਾਨ ਕਰਨਜੀਤ ਸੋਨੀ ਗਾਲਬਿ, ਗਰੀਨ ਸੁਸਾਇਟੀ ਦੇ ਸਤਪਾਲ ਦੇਹੜਕਾ, ਤਹਿਸੀਲਦਾਰ ਮਨਮੋਹਨ ਕੌਸ਼ਿਕ, ਸੈਕਟਰੀ ਗੁਰਮੱਤਪਾਲ ਗਿੱਲ, ਜੋਗਿੰਦਰ ਸਿੰਘ ਭੁੱਲਰ, ਕਾਰਜਸਾਧਕ ਅਫਸਰ ਸੁਖਦੇਵ ਰੰਧਾਵਾ ਨੇ ਸੂਬਾ ਸਰਕਾਰ ਵੱਲੋਂ ਕੀਤੀਆਂ ਸੇਵਾਵਾਂ ਅਤੇ ਸਿਹਤ ਸਹੂਲਤਾਂ ਦਾ ਜ਼ਿਕਰ ਕਰਦਿਆਂ ਸੰਤੁਸ਼ਟੀ ਪ੍ਰਗਟ ਕੀਤੀ। ਬੁਲਾਰਿਆਂ ਨੇ ਸਮਾਜਸੇਵੀ ਸੰਸਥਾਵਾਂ ਵੱਲੋਂ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਹਿੱਤ ਕੀਤੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ । ਸਮਾਗਮ ਦੇ ਅੰਤ ਵਿੱਚ ਗਰੀਨ ਸੁਸਾਇਟੀ ਅਤੇ ਉਪ ਮੰਡਲ ਪ੍ਰਸ਼ਾਸਨ ਵੱਲੋਂ ਵਾਤਾਵਰਨ ਲਈ ਲਾਹੇਵੰਦ ਬੂਟੇ ਭੇਟ ਕਰਕੇ ਸ਼ਖਸ਼ੀਅਤਾਂ ਦਾ ਸਨਮਾਨ ਕੀਤਾ ਗਿਆ।