ਖੇਤਰੀ ਪ੍ਰਤੀਨਿਧ
ਲੁਧਿਆਣਾ, 30 ਅਕਤੂਬਰ
ਸਪਰਿੰਗ ਡੇਲ ਪਬਲਿਕ ਸਕੂਲ ਵਿੱਚ ਲੁਧਿਆਣਾ ਸਹੋਦਿਆ ਸਕੂਲ ਪੰਜਾਬੀ ਭਾਸ਼ਣ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ ਸ਼ਹਿਰ ਦੇ ਵੱਖ ਵੱਖ 30 ਸਕੂਲਾਂ ਤੋਂ 60 ਵਿਦਿਆਰਥੀਆਂ ਨੇ ਸ਼ਿਰਕਤ ਕੀਤੀ। ਦੋ ਵਰਗਾਂ ਵਿੱਚ ਕਰਵਾਏ ਇਸ ਮੁਕਾਬਲੇ ਦੇ ਦਰਜਾ-ਏ ਵਿੱਚ ਨੌਵੀਂ ਤੋਂ ਦਸਵੀਂ ਜਮਾਤ ਤੱਕ ਦੇ ਜਦੋਂਕਿ ਦਰਜਾ-ਬੀ ਵਿੱਚ ਗਿਆਰਵੀਂ ਤੋਂ ਬਾਰਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ।
ਮੁਕਾਬਲੇ ਦੇ ਮਿਲੇ ਨਤੀਜਿਆਂ ਅਨੁਸਾਰ ਦਰਜਾ-ਏ ਵਿੱਚ ਪੁਲੀਸ ਡੀਏਵੀ ਪਬਲਿਕ ਸਕੂਲ ਦੀ ਵਿਦਿਆਰਥਣ ਦੀਕਸ਼ਿਤ ਚੌਧਰੀ ਨੇ ਪਹਿਲਾ, ਬੀਵੀਐਮ ਸੈਕਟਰ-39 ਦੀ ਵਿਦਿਆਰਥਣ ਚਰਨਪ੍ਰੀਤ ਕੌਰ ਅਤੇ ਨਨਕਾਣਾ ਸਾਹਿਬ ਪਬਲਿਕ ਸਕੂਲ ਦੀ ਜਸ਼ਨਪ੍ਰੀਤ ਕੌਰ ਨੇ ਸਾਂਝੇ ਰੂਪ ਵਿੱਚ ਦੂਜਾ ਸਥਾਨ, ਗੁਰੂ ਨਾਨਕ ਪਬਲਿਕ ਸਕੂਲ ਸਰਾਭਾ ਨਗਰ ਦੀ ਸਾਚੀ ਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ।
ਇਸੇ ਤਰ੍ਹਾਂ ਦਰਜਾ-ਬੀ ਵਿੱਚੋਂ ਗੁਰੂ ਨਾਨਕ ਪਬਲਿਕ ਸਕੂਲ ਸਰਾਭਾ ਨਗਰ ਦੀ ਗੁਰਸਿਮਰਨ ਕੌਰ ਢਿੱਲੋਂ ਨੇ ਪਹਿਲਾ, ਬੀਸੀਐਮ ਸਕੂਲ ਸੈਕਟਰ-32 ਦੀ ਸਮਰਿਧੀ ਪ੍ਰੋਹਿਤ ਨੇ ਦੂਜਾ ਜਦਕਿ ਬੀਸੀਐਮ ਆਰੀਆ ਮਾਡਲ ਸਕੂਲ, ਸ਼ਾਸਤਰੀ ਨਗਰ ਦੀ ਗੁਰਵੀਨ ਕੌਰ ਨੂੰ ਤੀਜਾ ਇਨਾਮ ਮਿਲਿਆ।