ਖੇਤਰੀ ਪ੍ਰਤੀਨਿਧ
ਲੁਧਿਆਣਾ, 10 ਮਾਰਚ
ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ, ਲੁਧਿਆਣਾ ਦੇ ਵਿਦਿਆਰਥੀਆਂ ਤੇ ਭਾਰਤੀ ਫੌਜ ਦੇ ਸ਼ਾਝੇ ਯਤਨਾਂ ਸਦਕਾ ਇਕ ਬੈਟਲ ਫੀਲਡ ਮੈਂਨੇਜਮੈਂਟ ਸਿਸਟਮ ਵਿਕਸਤ ਕੀਤਾ ਗਿਆ ਹੈ। ਇਸ ਸਿਸਟਮ ਦੀ ਬੈਟਲ ਫੀਲਡ ਵਿੱਚ ਅਹਿਮ ਭੂਮਿਕਾ ਦੇ ਮੱਦੇਨਜ਼ਰ ਭਾਰਤੀ ਫੌਜ ਨੇ ਜੀਐੱਨਈ ਦੇ ਵਿਦਿਆਰਥੀਆਂ ਦੀ ਭਰਪੂਰ ਸ਼ਲਾਘਾ ਕੀਤੀ ਹੈ। ਕੰਪਿਊਟਰ ਸਾਇੰਸ ਇੰਜਨੀਅਰਿੰਗ ਵਿਭਾਗ ਦੇ ਮੁਖੀ ਡਾ. ਪਰਮਿੰਦਰ ਸਿੰਘ ਤੇ ਪ੍ਰੋਫੈ਼ਸਰ ਸਤਿੰਦਰਪਾਲ ਸਿੰਘ ਨੂੰ ਵਿਸ਼ੇਸ਼ ਤੌਰ ’ਤੇ ਰੈਜੀਮੈਂਟ ਹੈੱਡਕੁਆਰਟਰ ਵਿੱਚ ਇਸ ਉਪਰਾਲੇ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜੀਐੱਨਡੀਈਸੀ, ਲੁਧਿਆਣਾ ਦੇ ਪ੍ਰਿੰਸੀਪਲ ਡਾ. ਸਹਿਜਪਾਲ ਸਿੰਘ ਨੇ ਸਿਸਟਮ ਬਣਾਉਣ ਵਾਲੇ ਵਿਦਿਆਰਥੀਆਂ ਸ਼ਿਵ ਚਰਨ, ਰਘੂ ਗੁਲਾਟੀ, ਲਕਸ਼ਿਆ ਚੋਪੜਾ, ਅਤੇ ਪੂਰਨ ਸਿੰਘ ਨੂੰ ਦੇਸ਼ ਦੀ ਸੁਰੱਖਿਆ ਵਿੱਚ ਅਹਿਮ ਯੋਗਦਾਨ ਪਾਉਂਣ ਲਈ ਵਧਾਈ ਦਿੱਤੀ।