ਖੇਤਰੀ ਪ੍ਰਤੀਨਿਧ
ਲੁਧਿਆਣਾ, 25 ਅਗਸਤ
ਸੂਬੇ ਦੇ ਦਲਿਤ ਮੁਲਾਜ਼ਮਾਂ, ਪੈਨਸ਼ਨਰਜ ਅਤੇ ਬੁੱਧੀਜੀਵੀ ਵਰਗ ਅਤੇ ਮਜ੍ਹਬੀ ਸਿੱਖ ਭਲਾਈ ਮੰਚ ਵੱਲੋਂ ‘ਮਜ੍ਹਬੀ ਸਿੱਖਾਂ ਦੀ ਦਸ਼ਾ ਤੇ ਦਿਸ਼ਾ’ ਉੱਪਰ ਸੂਬਾ ਪੱਧਰੀ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਪ੍ਰਧਾਨਗੀ ਮੰਡਲ ਵਿਚ ਡਾ. ਜਤਿੰਦਰ ਸਿੰਘ ਮੱਟੂ, ਨਿਰੰਜਨ ਸਿੰਘ ਆਰਿਫ, ਸਾਬਕਾ ਜਸਟਿਸ ਨਿਰਮਲ ਸਿੰਘ, ਸੁਪਰੀਮ ਕੋਰਟ ਦੇ ਐਡਵੋਕੇਟ ਸੱਜਣ ਸਿੰਘ ਨਾਹਰ, ਸਾਬਕਾ ਭਾਸ਼ਾ ਅਫ਼ਸਰ ਡਾ. ਭੁਪਿੰਦਰ ਸਿੰਘ ਮੱਟੂ, ਕਰਨਰਾਜ ਸਿੰਘ ਗਿੱਲ, ਰਾਜਵਿੰਦਰ ਸਿੰਘ ਰਾਹੀ, ਗੁਰਪ੍ਰੀਤ ਸਿੰਘ ਕਲਿਆਣ, ਬੇਅੰਤ ਸਿੰਘ ਸਿੱਧੂ ਤੇ ਸਾਬਕਾ ਕੈਪਟਨ ਸਤਪਾਲ ਸਿੰਘ ਸ਼ਾਮਲ ਹੋਏ।
ਬੁੱਧੀਜੀਵੀ ਪ੍ਰਗਟ ਸਿੰਘ ਰਾਜੇਆਣਾ ਅਤੇ ਜ਼ਿਲ੍ਹਾ ਭਲਾਈ ਅਫ਼ਸਰ ਗੁਰਮੀਤ ਕੜਿਆਲਵੀ ਦੀ ਅਗਵਾਈ ਹੇਠ ਕਰਵਾਏ ਸੈਮੀਨਾਰ ਦੌਰਾਨ ਸਾਬਕਾ ਜਸਟਿਸ ਨਿਰਮਲ ਸਿੰਘ ਨੇ ਕਿਹਾ ਕਿ ਇਸ ਵੇਲੇ ਸਮਾਜ ਵਿਚ ਮਜ੍ਹਬੀ ਸਿੱਖਾਂ ਦੀ ਆਰਥਿਕ, ਸਮਾਜਿਕ, ਧਾਰਮਿਕ ਅਤੇ ਰਾਜਨੀਤਕ ਦਸ਼ਾ ਤਰਾਸਦੀ ਭਰੀ ਹੈ। ਆਰਥਿਕ ਮਜਬੂਰੀਆਂ ਕਾਰਨ ਮਜ੍ਹਬੀ ਸਿੱਖ ਮਹਿੰਗੀ ਸਿੱਖਿਆ ਹੋਣ ਕਰ ਕੇ ਆਪਣੇ ਬੱਚਿਆਂ ਨੂੰ ਉਚੇਰੀ ਸਿੱਖਿਆ ਦਿਵਾਉਣ ਤੋਂ ਅਸਮਰੱਥ ਹਨ।