ਲੁਧਿਆਣਾ: ਭਾਜਪਾ ਦੇ ਸਥਾਨਕ ਜ਼ਿਲ੍ਹਾ ਦਫ਼ਤਰ ਵਿੱਚ ਭਾਜਪਾ ਐੱਨਜੀਓ ਸੈੱਲ ਦੀ ਸੂਬਾ ਪੱਧਰੀ ਮੀਟਿੰਗ ਹੋਈ। ਇਸ ਵਿੱਚ ਲੋਕ ਸਭਾ ਚੋਣਾਂ ਵਿੱਚ ਹਿੱਸਾ ਲੈ ਰਹੇ ਸਾਰੇ ਭਾਜਪਾ ਉਮੀਦਵਾਰ ਦੀ ਜਿੱਤ ਲਈ ਦਿਨ ਰਾਤ ਇੱਕ ਕਰਨ ਦਾ ਫ਼ੈਸਲਾ ਕੀਤਾ ਗਿਆ। ਇਸ ਮੌਕੇ ਸੈੱਲ ਦੇ ਸੂਬਾ ਕਨਵੀਨਰ ਰੰਜਮ ਕਾਮਰਾ ਅਤੇ ਐੱਨਜੀਓ ਸੈੱਲ ਦੀ ਸੂਬਾ ਕਨਵੀਨਰ ਸਵਾਤੀ ਅਰੋੜਾ ਨੇ ਸ਼ਿਰਕਤ ਕੀਤੀ। ਇਸ ਮੌਕੇ ਰਮਨਦੀਪ ਬਜਾਜ, ਸਮਰਤਾ ਕੌਰ ਆਦਿ ਵੀ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ