ਖੇਤਰੀ ਪ੍ਰਤੀਨਿਧ
ਲੁਧਿਆਣਾ, 3 ਨਵੰਬਰ
ਸਰਕਾਰੀ ਕਾਲਜ ਲੜਕੀਆਂ ਦੀ ਐਂਟੀ ਡਰੱਗ ਸੁਸਾਇਟੀ ਵੱਲੋਂ ‘ਸਲੋਗਨ’ ਲਿਖਣ ਦਾ ਮੁਕਾਬਲਾ ਕਰਵਾਇਆ ਗਿਆ। ਕਾਲਜ ਪ੍ਰਿੰਸੀਪਲ ਹਰਪਾਲ ਕੌਰ ਦੀ ਅਗਵਾਈ ਹੇਠ ਇਹ ਮੁਕਾਬਲਾ ਕਾਲਜ ਦੇ ਰੂਸ ਸੈਮੀਨਾਰ ਹਾਲ ਵਿੱਚ ਹੋਇਆ। ਐਂਟੀ ਡਰੱਗ ਸੁਸਾਇਟੀ ਦੀ ਇੰਚਾਰਜ ਗੁਰਜਿੰਦਰ ਕੌਰ, ਰਜ਼ੀ ਨਾਗਪਾਲ, ਸਿਮ੍ਰਤੀ ਅਤੇ ਦੀਪਿਕਾ ਨੇ ਇਸ ਮੁਕਾਬਲੇ ਦਾ ਪ੍ਰਬੰਧ ਕੀਤਾ। ਇਸ ਮੁਕਾਬਲੇ ਵਿੱਚੋਂ ਬੀਏ ਤੀਜਾ ਸਮੈਸਅਰ ਦੀ ਨਿਸ਼ਠਾ, ਬੀਏ ਦੂਜਾ ਸਾਲ ਦੀ ਸਤਬਚਨ ਅਤੇ ਬੀਸੀਏ ਤੀਜਾ ਸਮੈਸਟਰ ਦੀ ਨਵਨੀਤ ਜੇਤੂ ਰਹੀਆਂ। ਸੁਸਾਇਟੀ ਦੀ ਪ੍ਰਧਾਨ ਸੁਖਲੀਨ ਸਾਰਿਆਂ ਦਾ ਧੰਨਵਾਦ ਕੀਤਾ।
ਗੁਜਰਾਂਵਾਲਾ ਗੁਰੂ ਨਾਨਕ ਇੰਸਟੀਚਿਊਟ ’ਚ ਫਲਾਵਰ ਅਰੇਂਜਮੈਂਟ ਮੁਕਾਬਲਾ
ਲੁਧਿਆਣਾ: ਗੁਜਰਾਂਵਾਲਾ ਗੁਰੂ ਨਾਨਕ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਤਕਨਾਲੋਜੀ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਕੈਂਪਸ ਵਿੱਚ ਵਿਦਿਆਰਥੀਆਂ ਲਈ ਅੰਤਰ-ਕਲਾਸ ਫਲਾਵਰ ਅਰੇਂਜਮੈਂਟ ਮੁਕਾਬਲਾ ਕਰਵਾਇਆ। ਡਾਇਰੈਕਟਰ ਪ੍ਰੋ. ਮਨਜੀਤ ਸਿੰਘ ਛਾਬੜਾ ਨੇ ਭਵਿੱਖ ’ਚ ਵੀ ਵਿਦਿਆਥੀਆਂ ਨੂੰ ਆਪਣੀ ਕਲਾ ਦਿਖਾਉਣ ਲਈ ਅਜਿਹਾ ਮੰਚ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ। ਪ੍ਰੋ. ਗੁਰਲੀਨ ਕੌਰ, ਪ੍ਰੋ. ਰਮਨਦੀਪ ਕੌਰ ਅਤੇ ਡਾ. ਚਰਨਜੀਤ ਸਿੰਘ ਨੇ ਮੁਕਾਬਲੇ ਦੌਰਾਨ ਜੱਜਾਂ ਦੀ ਭੁਮਿਕਾ ਨਿਭਾਈ। ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਨੇ ਵਿਦਿਆਰਥੀਆਂ ਨੂੰ ਵੱਖ ਵੱਖ ਸਰਗਰਮੀਆਂ ਵਿੱਚ ਭਾਗ ਲੈਣ ਅਤੇ ਹੁਨਰ ਨੂੰ ਵਧਾਉਣ ਲਈ ਪ੍ਰੇਰਿਤ ਕੀਤਾ।