ਖੇਤਰੀ ਪ੍ਰਤੀਨਿਧ
ਲੁਧਿਆਣਾ, 1 ਨਵੰਬਰ
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਛੇ ਵਿਗਿਆਨੀਆਂ ਨੂੰ ਨੈਸ਼ਨਲ ਅਕਾਦਮੀ ਆਫ ਡੇਅਰੀ ਸਾਇੰਸ ਦੀ ਨਾਮੀ ਫੈਲੋਸ਼ਿਪ ਅਤੇ ਸਹਿਯੋਗੀ ਫੈਲੋਸ਼ਿਪ ਨਾਲ ਨਿਵਾਜਿਆ ਗਿਆ ਹੈ। ਇਹ ਫੈਲੋਸ਼ਿਪ ਪੰਡਿਤ ਦੀਨ ਦਯਾਲ ਉਪਾਧਿਆਇ ਯੂਨੀਵਰਸਿਟੀ, ਮਥੁਰਾ (ਉਤਰ ਪ੍ਰਦੇਸ਼) ਵਿਖੇ ਹੋਈ 7ਵੀਂ ਰਾਸ਼ਟਰੀ ਕਨਵੈਨਸ਼ਨ ਵਿਚ ਪ੍ਰਦਾਨ ਕੀਤੀਆਂ ਗਈਆਂ। ਇਸ ਦੌਰਾਨ ਡੀਨ ਕਾਲਜ ਆਫ ਐਨੀਮਲ ਬਾਇਓਤਕਨਾਲੋਜੀ ਡਾ. ਯਸ਼ਪਾਲ ਸਿੰਘ ਮਲਿਕ, ਵੈਟਨਰੀ ਪੈਰਾਸਟਾਲੋਜੀ ਵਿਭਾਗ ਦੇ ਮੁਖੀ ਡਾ. ਨਿਰਭੈ ਕੁਮਾਰ ਸਿੰਘ ਨੂੰ ਫੈਲੋਸ਼ਿਪ ਜਦੋਂਕਿ ਡਾ. ਜਸਪਾਲ ਸਿੰਘ ਹੁੰਦਲ, ਡਾ. ਨਿਤਿਨ ਮਹਿਤਾ, ਡਾ. ਸੰਤੋਸ਼ ਕੁਮਾਰ ਮਿਸ਼ਰਾ ਅਤੇ ਡਾ. ਸੁਨੀਲ ਕੁਮਾਰ ਖਟਕੜ ਨੂੰ ਸਹਿਯੋਗੀ ਫੈਲੋਸ਼ਿਪ ਨਾਲ ਨਿਵਾਜਿਆ ਗਿਆ। ਇਹ ਸਨਮਾਨ ਉਨ੍ਹਾਂ ਨੂੰ ਉੱਤਰ ਪ੍ਰਦੇਸ਼ ਦੇ ਪਸ਼ੂ ਪਾਲਣ ਦੇ ਕੈਬਨਿਟ ਮੰਤਰੀ ਧਰਮਪਾਲ ਸਿੰਘ ਅਤੇ ਅਕਾਦਮੀ ਪ੍ਰਧਾਨ ਡਾ. ਏ ਕੇ ਸ੍ਰੀਵਾਸਤਵਾ ਨੇ ਭੇਟ ਕੀਤਾ। ਉਪ-ਕੁਲਪਤੀ ਡਾ. ਇੰਦਰਜੀਤ ਸਿੰਘ ਨੇ ਸਾਰੇ ਵਿਗਿਆਨੀਆਂ ਨੂੰ ਮੁਬਾਰਕਬਾਦ ਦਿੱਤੀ।