ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 23 ਅਕਤੂਬਰ
ਥਾਣਾ ਕੂੰਮਕਲਾਂ ਦੀ ਪੁਲੀਸ ਨੇ ਛੇ ਜਣਿਆਂ ਨੂੰ ਜੂਆ ਖੇਡਦਿਆਂ ਗ੍ਰਿਫ਼ਤਾਰ ਕੀਤਾ ਹੈ। ਥਾਣੇਦਾਰ ਧਰਮਪਾਲ ਨੇ ਦੱਸਿਆ ਹੈ ਕਿ ਪੁਲੀਸ ਨੇ ਸੂਹ ਦੇ ਆਧਾਰ ’ਤੇ ਛਾਪਾ ਮਾਰ ਕੇ ਠਾਕੁਰ ਕਲੋਨੀ ਪਿੰਡ ਭੈਰੋਮੁੰਨਾ ਵਿੱਚ ਜੂਆ ਖੇਡਦਿਆਂ ਅੰਮ੍ਰਿਤਪਾਲਵਾਸੀ ਕੁਨਾਲ ਇਨਕਲੇਵ, ਅਜੈ ਬਾਂਸਲ ਵਾਸੀ ਸੈਕਟਰ 32 ਚੰਡੀਗੜ੍ਹ ਰੋਡ, ਦਿਨੇਸ਼ ਅਗਰਵਾਲ ਵਾਸੀ ਐਚਐਲ ਕਲੋਨੀ, ਸਈਅਮ ਅਗਰਵਾਲ ਵਾਸੀ ਦੁਰਗਾ ਕਲੋਨੀ, ਮਨਜੀਤ ਸਿੰਘ ਵਾਸੀ ਨਿਊ ਸ਼ਿਮਲਾਪੁਰੀ ਤੇ ਗੁਰਵਿੰਦਰ ਸਿੰਘ ਵਾਸੀ ਸਰਗੋਧਾ ਕਲੋਨੀ ਨੂੰ ਕਾਬੂ ਕਰਕੇ ਕੁੱਲ 4 ਲੱਖ 3 ਹਜ਼ਾਰ ਰੁਪਏ ਬਰਾਮਦ ਕੀਤੇ ਹਨ।