ਲੁਧਿਆਣਾ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਵਿਸ਼ੇਸ਼ ਮੁਲਾਕਾਤ ਕਰਕੇ ਸ਼੍ਰੋਮਣੀ ਪੰਜਾਬੀ ਗਾਇਕ ਅਤੇ ਫਿਲਮ ਅਦਾਕਾਰ ਸੁਰਿੰਦਰ ਸ਼ਿੰਦਾ ਨੇ ਕਿਹਾ ਹੈ ਕਿ ਪੰਜਾਬ ਵਿੱਚ ਸੁੱਚੇ ਸੁਥਰੇ ਪੰਜਾਬੀ ਸਭਿਆਚਾਰ ਦੀ ਉਸਾਰੀ ਲਈ ਉਨ੍ਹਾਂ ਦਾ ਸਹਿਯੋਗ ਹਮੇਸ਼ਾ ਹਾਜ਼ਰ ਹੈ। ਉਨ੍ਹਾਂ ਕਿਹਾ,‘‘ਸਾਡੀ ਉਮਰ ਭਰ ਦੀ ਤਪੱਸਿਆ ਦਾ ਲਾਭ ਪੰਜਾਬੀਆਂ ਨੂੰ ਦੇਣ ਲਈ ਅਸੀਂ ਕਲਾਕਾਰ ਲੋਕ ਕੋਈ ਕਸਰ ਨਹੀਂ ਛੱਡਾਂਗੇ ਕਿਉਂਕਿ ਸੂਬੇ ਦੀ ਵਾਗਡੋਰ ਹੁਣ ਸਾਡੇ ਆਰਟਿਸਟ ਵੀਰ ਦੇ ਹੱਥ ਵਿੱਚ ਹੈ।’’ ਮੁੱਖ ਮੰਤਰੀ ਸ੍ਰੀ ਮਾਨ ਨੇ ਵਿਸ਼ਵਾਸ ਦਿਵਾਇਆ ਕਿ ਸਭ ਖੇਤਰਾਂ ਦੇ ਮਾਹਿਰਾਂ ਦੀਆਂ ਸੇਵਾਵਾਂ ਨਾਲ ਹੀ ਪੰਜਾਬ ਰੰਗਲਾ ਤੇ ਸਦਾਬਹਾਰ ਵਿਕਾਸ ਮੁਖੀ ਪੰਜਾਬ ਬਣ ਸਕੇਗਾ। -ਖੇਤਰੀ ਪ੍ਰਤੀਨਿਧ