ਪੱਤਰ ਪ੍ਰੇਰਕ
ਪਾਇਲ, 25 ਅਕਤੂਬਰ
ਇਥੋਂ ਨੇੜਲੇ ਪਿੰਡ ਨਿਜ਼ਾਮਪੁਰ ਵਿਚ ਦੇਹੜ ਗੋਤ ਨਾਲ ਸਬੰਧਿਤ ਲੋਕਾਂ ਵੱਲੋਂ ਦੀਵਾਲੀ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਸੰਤ ਧਰਮਪਾਲ ਸਿੰਘ ਵੱਲੋਂ ਕੀਰਤਨ ਕੀਤਾ ਗਿਆ। ਇਸ ਅਸਥਾਨ ਨਾਲ ਜੁੜੇ ਪੰਜਾਬੀ ਗਾਇਕ ਜੈਲੀ ਵਲੋਂ ਦੁਪਹਿਰ 12 ਵਜੇ ਤੋਂ ਸ਼ਾਮ ਤੱਕ ਖੁੱਲ੍ਹਾ ਅਖਾੜਾ ਲਗਾਇਆ ਗਿਆ ਅਤੇ ਲੋਕ ਗੀਤਾਂ ਰਾਹੀਂ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਸਮਾਗਮ ਦੇ ਮੁੱਖ ਪ੍ਰਬੰਧਕ ਗੁਰਜੰਟ ਸਿੰਘ ਜੰਟੀ ਵਲੋਂ ਪੰਜਾਬੀ ਗਾਇਕ ਜੈਲੀ, ਹਲਕਾ ਵਿਧਾਇਕ ਦੇ ਦਫ਼ਤਰ ਇੰਚਾਰਜ ਗਿਆਨ ਸਿੰਘ ਸੰਗੋਵਾਲ, ਰਣਜੀਤ ਸਿੰਘ ਪਾਇਲ, ਨਰੋਤਮ ਸਿੰਘ ਜਸਪਾਲੋਂ, ਅਜਮੇਰ ਸਿੰਘ ਦੀਵਾ ਸਮੇਤ ਹੋਰ ਸਖਸ਼ੀਅਤਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸਾਬਕਾ ਬਲਾਕ ਸਮਿਤੀ ਮੈਂਬਰ ਸੁਖਮਿੰਦਰ ਕੌਰ, ਅਵਤਾਰ ਸਿੰਘ, ਭਜਨ ਸਿੰਘ ਮਿੰਟੂ ਸਿਹੌੜਾ, ਜਗਜੀਵਨ ਸਿੰਘ ਕਾਲਾ ਸਿਹੌੜਾ ਸਮੇਤ ਵੱਡੀ ਗਿਣਤੀ ਲੋਕਾਂ ਨੇ ਹਾਜ਼ਰੀ ਭਰੀ।