ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 16 ਸਤੰਬਰ
ਮਾਛੀਵਾੜਾ ਬਲਾਕ ਅਧੀਨ ਪੈਂਦੇ ਪਿੰਡ ਸਿਹਾਲਾ ਵਿੱਚ ਗੁੱਗਾ ਜ਼ਾਹਰ ਪੀਰ ਛਿੰਝ ਕਮੇਟੀ, ਗ੍ਰਾਮ ਪੰਚਾਇਤ ਅਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਸਾਲਾਨਾ ਦੰਗਲ ਮੇਲਾ ਕਰਵਾਇਆ ਗਿਆ, ਜਿਸ ਵਿਚ 150 ਤੋਂ ਵੱਧ ਪਹਿਲਵਾਨਾਂ ਨੇ ਆਪਣੇ ਕੁਸ਼ਤੀ ਜੌਹਰ ਦਿਖਾ ਕੇ ਦਰਸ਼ਕਾਂ ਤੋਂ ਵਾਹ-ਵਾਹੀ ਖੱਟੀ। ਸਾਬਕਾ ਸਰਪੰਚ ਰਾਕੇਸ਼ ਕੁਮਾਰ ਤੇ ਭੋਲਾ ਚੌਧਰੀ ਨੇ ਦੱਸਿਆ ਕਿ ਝੰਡੀ ਦੀ ਕੁਸ਼ਤੀ ਧਰਮਿੰਦਰ ਕੁਹਾਲੀ ਅਤੇ ਪ੍ਰਦੀਪ ਜ਼ੀਰਕਪੁਰ ਵਿਚਕਾਰ ਹੋਈ ਅਤੇ 27 ਮਿੰਟ ਚੱਲੇ ਮੁਕਾਬਲੇ ’ਚ ਕੋਈ ਵੀ ਇੱਕ-ਦੂਜੇ ਨੂੰ ਚਿੱਤ ਨਾ ਕਰ ਸਕਿਆ ਅਤੇ ਪ੍ਰਬੰਧਕਾਂ ਵੱਲੋਂ ਦੋਵਾਂ ਪਹਿਲਵਾਨਾਂ ਨੂੰ ਸਾਂਝੇ ਤੌਰ ’ਤੇ ਜੇਤੂ ਕਰਾਰ ਦੇ ਦਿੱਤਾ। ਦੂਜੇ ਨੰਬਰ ਦੀ ਝੰਡੀ ਦੀ ਕੁਸ਼ਤੀ ਗੁਰਸੇਵਕ ਘੁੱਦੂ ਬਾਬਾ ਫਲਾਹੀ ਅਤੇ ਮੀਤ ਕੁਹਾਲੀ ਦਰਮਿਆਨ ਹੋਈ, ਜੋ ਕਿ ਬਰਾਬਰ ਰਹੀ। ਤੀਜੇ ਨੰਬਰ ਦੀ ਕੁਸ਼ਤੀ ਤਾਲਬ ਡੇਰਾ ਬਾਬਾ ਫ਼ਲਾਹੀ ਨੇ ਕਾਕਾ ਢਿੱਲਵਾਂ ਨੂੰ ਚਿੱਤ ਕੀਤਾ। ਦੰਗਲ ਮੇਲੇ ’ਚ ਮੁੱਖ ਮਹਿਮਾਨ ਵਜੋਂ ਪੁੱਜੇ ਹਲਕਾ ਸਮਰਾਲਾ ਦੇ ਵਿਧਾਇਕ ਅਮਰੀਕ ਸਿੰਘ ਢਿੱਲੋਂ, ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ, ਅਕਾਲੀ-ਬਸਪਾ ਦੇ ਉਮੀਦਵਾਰ ਪਰਮਜੀਤ ਸਿੰਘ ਢਿੱਲੋਂ, ਕਾਂਗਰਸ ਜਨਰਲ ਸਕੱਤਰ ਕਰਨਵੀਰ ਸਿੰਘ ਢਿੱਲੋਂ, ਨਗਰ ਕੌਂਸਲ ਪ੍ਰਧਾਨ ਸੁਰਿੰਦਰ ਕੁੰਦਰਾ ਤੇ ਹੋਰ ਪੁੱਜੇ, ਜਿਨ੍ਹਾਂ ਜੇਤੂ ਪਹਿਲਵਾਨਾਂ ਨੂੰ ਇਨਾਮਾਂ ਦੀ ਵੰਡ ਕੀਤੀ। ਇਸ ਮੌਕੇ ਸਰਪੰਚ ਜਸਦੇਵ ਸਿੰਘ ਬਿੱਟੂ, ਚੇਅਰਮੈਨ ਸੁਖਵੀਰ ਸਿੰਘ ਪੱਪੀ, ਪੀ.ਏ. ਰਾਜੇਸ਼ ਬਿੱਟੂ, ਜਥੇਦਾਰ ਅਮਰੀਕ ਸਿੰਘ ਹੇੜੀਆਂ, ਜਸਮੇਲ ਸਿੰਘ ਬੌਂਦਲੀ, ਸਰਪੰਚ ਮਨਜੀਤ ਸਿੰਘ ਰਾਣਾ ਆਦਿ ਮੌਜੂਦ ਸਨ। ਦੰਗਲ ਮੇਲੇ ’ਚ ਜੋੜੇ ਬਣਾਉਣ ਦੀ ਸੇਵਾ ਬਾਬਾ ਦੀਪਾ ਬਾਬਾ ਫਲਾਹੀ ਅਤੇ ਕੁਮੈਂਟਰੀ ਨਾਜਰ ਸਿੰਘ ਅਤੇ ਮੰਚ ਤੋਂ ਪ੍ਰੀਤਪਾਲ ਸਾਸ਼ਤਰੀ ਨੇ ਬਾਖ਼ੂਬੀ ਨਿਭਾਈ।
ਕੈਪਸ਼ਨ: ਦੰਗਲ ਮੇਲੇ ’ਚ ਝੰਡੀ ਦੀ ਕੁਸ਼ਤੀ ਸ਼ੁਰੂ ਕਰਵਾਉਂਦੇ ਹੋਏ ਮੁੱਖ ਮਹਿਮਾਨ ਅਤੇ ਪ੍ਰਬੰਧਕ ਕਮੇਟੀ।