ਨਿੱਜੀ ਪੱਤਰ ਪ੍ਰੇਰਕ
ਖੰਨਾ, 9 ਜੂਨ
ਸ੍ਰੀ ਰਾਮ ਮੰਦਰ ਮੰਦਰ ਨਵੀਨੀਕਰਨ ਕਮੇਟੀ ਦਾ ਪਹਿਲਾ ਸਾਲਾਨਾ ਸੰਮੇਲਨ ਸ੍ਰੀ ਸਰਸਵਤੀ ਸੰਸਕ੍ਰਿਤ ਕਾਲਜ ਵਿੱਚ ਕਰਵਾਇਆ ਗਿਆ। ਇਜਲਾਸ ਦੀ ਸ਼ੁਰੂਆਤ ਵਿੱਚ ਕਮੇਟੀ ਦੇ ਜਨਰਲ ਸਕੱਤਰ ਦਵਾਰਕਾ ਦਾਸ ਵੱਲੋਂ ਪਿਛਲੇ ਸਾਲ ਅਕਾਲ ਚਲਾਣਾ ਕਰ ਗਏ ਸੰਸਥਾ ਦੇ ਮੈਂਬਰਾਂ ਦੇ ਰਿਸ਼ਤੇਦਾਰਾਂ ਦੀ ਮੌਤ ’ਤੇ ਸ਼ੋਕ ਮਤਾ ਪੇਸ਼ ਕਰ ਕੇ ਦੋ ਮਿੰਟ ਦਾ ਮੌਨ ਰੱਖਿਆ ਗਿਆ। ਇਸ ਉਪਰੰਤ ਕਮੇਟੀ ਦੀ ਸਾਲ 2021-22 ਦੀ ਬੈਲੇਂਸ ਸ਼ੀਟ ਹਾਜ਼ਰ ਮੈਂਬਰਾਂ ਅੱਗੇ ਪੇਸ਼ ਕੀਤੀ ਗਈ ਜਿਸ ਮਗਰੋਂ ਸਾਲ 2022-23 ਦਾ ਬਜਟ ਪੇਸ਼ ਕੀਤਾ ਗਿਆ ਅਤੇ 2 ਕਰੋੜ ਰੁਪਏ ਦੀ ਅਨੁਮਾਨਿਤ ਰਾਸ਼ੀ ਖਰਚ ਕਰਨ ਦੀ ਮਨਜ਼ੂਰੀ ਮੰਗੀ ਗਈ, ਜਿਸ ਨੂੰ ਹਾਜ਼ਰ ਕਮੇਟੀ ਮੈਂਬਰਾਂ ਅਤੇ ਅਧਿਕਾਰੀਆਂ ਨੇ ਪਾਸ ਕਰ ਦਿੱਤਾ।
ਕਮੇਟੀ ਦੇ ਸਾਲਾਨਾ ਇਜਲਾਸ ਦੌਰਾਨ ਸ੍ਰੀ ਰਾਮ ਮੰਦਰ ਦੀ ਨਵੀਂ ਬਣ ਰਹੀ ਇਮਾਰਤ ਲਈ ਪੇਸ਼ ਆ ਰਹੀਆਂ ਸਮੱਸਿਆਵਾਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਉਨ੍ਹਾਂ ਕਮੇਟੀ ਤਰਫੋਂ ਸ਼ਹਿਰ ਵਾਸੀਆਂ ਅਤੇ ਦਾਨੀ ਸੱਜਣਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸ੍ਰੀ ਰਾਮ ਮੰਦਰ ਦੇ ਨਿਰਮਾਣ ਕਾਰਜ ਵਿੱਚ ਸਹਿਯੋਗ ਦੇਣ। ਇਸ ਮੌਕੇ ਰਣਬੀਰ ਖੰਨਾ, ਹਰਬੰਸ ਲਾਲ, ਵਿਸ਼ਨੂੰ ਸ਼ਰਮਾ, ਵਿਪਨ ਚੰਦਰ, ਦਵਾਰਕਾ ਦਾਸ, ਮੁਨੀਸ਼ ਸ਼ਰਮਾ, ਵਿਕਾਸ ਅਗਰਵਾਲ, ਡਾ. ਅਸ਼ਵਨੀ ਕੁਮਾਰ ਤੇ ਡਾ. ਰਾਹੁਲ ਸ਼ੁਕਲਾ ਹਾਜ਼ਰ ਸਨ।