ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 27 ਜੁਲਾਈ
ਦੁਕਾਨਦਾਰ ਦੀ ਕੁੱਟਮਾਰ ਕਰਨ ਦੇ ਦੋਸ਼ ਹੇਠ ਥਾਣਾ ਜਮਾਲਪੁਰ ਦੀ ਪੁਲੀਸ ਨੇ ਚਾਰ ਔਰਤਾਂ ਸਮੇਤ 16 ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਰਾਮ ਨਗਰ ਭਾਮੀਆਂ ਕਲਾਂ ਵਾਸੀ ਸ਼ਿਆਮ ਕੁਮਾਰ ਨੇ ਪੁਲੀਸ ਨੂੰ ਦੱਸਿਆ ਕਿ ਉਸਦੀ ਰਾਮ ਨਗਰ ਵਿੱਚ ਅਸ਼ੋਕ ਬਰਤਨ ਸਟੋਰ ਅਤੇ ਅਲਕਾ ਬਿਊਟੀ ਹੱਬ ਦੀ ਦੁਕਾਨ ਹੈ। ਉਹ ਦੁਕਾਨ ’ਤੇ ਬੈਠਾ ਸੀ ਤਾਂ ਕੁੱਝ ਲੋਕਾਂ ਵੱਲੋਂ ਉਸ ਦੀ ਕੁੱਟਮਾਰ ਕੀਤੀ ਗਈ ਅਤੇ ਦੁਕਾਨ ਦੀ ਭੰਨ-ਤੋੜ ਵੀ ਕੀਤੀ ਗਈ। ਥਾਣੇਦਾਰ ਕੁਲਬੀਰ ਸਿੰਘ ਨੇ ਦੱਸਿਆ ਕਿ ਕਦੀਮ, ਅੰਸਾਰੀ, ਸਰਨ, ਸੰਨੀ, ਸੰਜਨਾ ਗੁਪਤਾ, ਰਾਜ ਕਿਸ਼ੋਰ, ਸੰਜੂ ਦੇਵੀ, ਰੂਬੀ ਦੇਵੀ, ਸ਼ਾਂਤੀ, ਪੱਪੂ ਅਤੇ ਪੱਪੂ ਵਰਮਾ ਸਮੇਤ 16 ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।