ਲੁਧਿਆਣਾ: ਡਾ. ਕੋਟਨਿਸ ਐਕਯੂਪੰਕਚਰ ਹਸਪਤਾਲ, ਸਲੇਮ ਟਾਬਰੀ ਵੱਲੋਂ ਸੀਪੀਐੱਲਆਈ ਅਤੇ ਓਜੇਡੀਆਈਸੀ ਪ੍ਰਾਜੈਕਟ ਤਹਿਤ ਤੀਆਂ ਮਨਾਈਆਂ ਗਈਆਂ। ਇਸ ਮੌਕੇ ਮਿਸ ਤੀਜ ਮੁਕਾਬਲੇ ਵਿੱਚ ਸ਼ੀਤਲ ਨੇ ਪਹਿਲਾ, ਕੋਮਲ ਨੇ ਦੂਜਾ ਅਤੇ ਕੋਮਲ ਪਾਲ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਜੇਤੂਆਂ ਨੂੰ ਡਾ. ਇੰਦਰਜੀਤ ਸਿੰਘ ਡਾਇਰੈਕਟਰ ਵੱਲੋਂ ਸਨਮਾਨਿਤ ਕੀਤਾ ਗਿਆ। ਸਾਰੇ ਪ੍ਰਤੀਯੋਗੀਆਂ ਨੂੰ ਵੀ ਟਰਾਫੀਆਂ ਦਿੱਤੀਆਂ ਗਈਆਂ। ਇਸ ਮੌਕੇ ਮਿਸ ਮਨੀਸ਼ਾ ਇੰਚਾਰਜ, ਓਡੀਆਈਸੀ ਪ੍ਰਾਜੈਕਟ, ਗਗਨਦੀਪ ਕੁਮਾਰ ਇੰਚਾਰਜ ਸੀਪੀਐਲਆਈ ਪ੍ਰੋਜੈਕਟ, ਮੈਡਮ ਰੂਪਾ, ਮੈਡਮ ਰੀਤੂ, ਮੈਡਮ ਮੀਨੂੰ, ਵੀਨਾਕਸ਼ੀ ਅਤੇ ਮਹੇਸ਼ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ