ਖੇਤਰੀ ਪ੍ਰਤੀਨਿਧ
ਲੁਧਿਆਣਾ, 29 ਅਪਰੈਲ
ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਦੇ ਪਰਵਾਸੀ ਸਾਹਿਤ ਅਧਿਐਨ ਕੇਂਦਰ ਪੰਜਾਬ ਭਵਨ ਸਰੀ ਦੇ ਸੰਸਥਾਪਕ ਸੁੱਖੀ ਬਾਠ ਤੇ ਸਾਹਿਤਕਾਰ ਗੁਰਮੀਤ ਪਲਾਹੀ ਨੇ ਫੇਰਾ ਪਾਇਆ। ਇਸ ਮੌਕੇ ‘ਪਰਵਾਸ’ ਮੈਗਜ਼ੀਨ ਦਾ ਸਤਾਰਵਾਂ ਆਸਟਰੇਲੀਆ ਵਿਸ਼ੇਸ਼ ਅੰਕ ਜੋ ਕਿ ਕਾਲਜ ਦੇ ਜੀਜੀਐਨ ਗ੍ਰਾਫਿਕਸ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ, ਨੂੰ ਲੋਕ ਅਰਪਿਤ ਕੀਤਾ ਗਿਆ।
ਇਸ ਤੋਂ ਪਹਿਲਾਂ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਐਸਪੀ ਸਿੰਘ ਨੇ ਉਕਤ ਸਖਸ਼ੀਅਤਾਂ ਨੂੰ ਰਸਮੀ ਤੌਰ ’ਤੇ ਜੀ ਆਇਆਂ ਕਿਹਾ ਅਤੇ ਪਰਵਾਸੀ ਸਾਹਿਤ ਅਧਿਐਨ ਕੇਂਦਰ ਦੀਆਂ ਭਵਿੱਖ ਦੀਆਂ ਸਰਗਰਮੀਆਂ ’ਤੇ ਸਤੰਬਰ ਮਹੀਨੇ ਪੰਜਾਬ ਭਵਨ ਸਰੀ ਵਿੱਚ ਹੋਣ ਵਾਲੀ ਅੰਤਰ-ਰਾਸ਼ਟਰੀ ਕਾਨਫਰੰਸ ਬਾਰੇ ਦੱਸਿਆ।
ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਦੀ ਸੁੱਖੀ ਬਾਠ ਵੱਲੋਂ ਸਾਹਿਤ ਅਤੇ ਸਮਾਜ ਭਲਾਈ ਲਈ ਕੀਤੇ ਕੰਮਾਂ ਲਈ ਸ਼ਲਾਘਾ ਗਈ। ਸਮਾਗਮ ਵਿੱਚ ਜੀਜੀਐਨਆਈਐਮਟੀ ਦੇ ਡਾਇਰੈਕਟਰ ਪ੍ਰੋ. ਮਨਜੀਤ ਸਿੰਘ ਛਾਬੜਾ, ਪੰਜਾਬੀ ਵਿਭਾਗ ਦੇ ਮੁਖੀ ਡਾ. ਭੁਪਿੰਦਰ ਸਿੰਘ, ਡਾ. ਗੁਰਪ੍ਰੀਤ ਸਿੰਘ, ਪ੍ਰੋ. ਸ਼ਰਨਜੀਤ ਕੌਰ ਅਤੇ ਡਾ. ਤੇਜਿੰਦਰ ਕਰ ਆਦਿ ਹਾਜ਼ਰ ਸਨ।