ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 9 ਜੁਲਾਈ
ਵੱਖ ਵੱਖ ਥਾਣਿਆਂ ਦੀ ਪੁਲੀਸ ਵੱਲੋਂ ਲੱਖਾਂ ਰੁਪਏ ਦੇ ਮੁੱਲ ਦੀ ਹੈਰੋਇਨ ਸਮੇਤ ਸੱਤ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਥਾਣਾ ਸਦਰ ਦੀ ਪੁਲੀਸ ਨੇ ਪ੍ਰਿਤਪਾਲ ਸਿੰਘ ਤੇ ਅਮਰਜੀਤ ਸਿੰਘ ਨੂੰ 20 ਗ੍ਰਾਮ ਹੈਰੋਇਨ, ਥਾਣਾ ਡਵੀਜਨ ਨੰਬਰ 5 ਦੀ ਪੁਲੀਸ ਨੇ ਲਕਸ਼ਮਣ ਕੁਮਾਰ ਤੇ ਰਾਮ ਕੁਮਾਰ ਨੂੰ 15 ਗ੍ਰਾਮ ਹੈਰੋਇਨ, 1 ਇਲੈਕਟ੍ਰੋਨਿਕ ਕੰਡਾ ਅਤੇ 20 ਖਾਲੀ ਲਿਫਾਫੀਆਂ ਸਮੇਤ ਅਤੇ ਥਾਣਾ ਡਵੀਜ਼ਨ ਨੰਬਰ 3 ਦੀ ਪੁਲੀਸ ਨੇ ਹਰਦੀਪ ਸਿੰਘ, ਵਿਨੋਦ ਵਰਮਾ ਅਤੇ ਦੀਪਕ ਸ਼ਰਮਾ ਨੂੰ ਦੌਰਾਨੇ ਚੈਕਿੰਗ ਕਾਬੂ ਕਰਕੇ 8 ਗ੍ਰਾਮ ਹੈਰੋਇਨ, 20 ਪਲਾਸਟਿਕ ਪੰਨੀਆ ਅਤੇ ਇੱਕ ਇਲੈਕਟ੍ਰੋਨਿਕ ਕੰਡਾ ਬਰਾਮਦ ਕੀਤਾ ਗਿਆ ਹੈ।