ਲੁਧਿਆਣਾ: ਮਾਲਵਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮਾਡਲ ਗਰਾਮ ਲੁਧਿਆਣਾ ਵਿੱਚ ਅੱਜ ਕੌਮੀ ਸੇਵਾ ਯੋਜਨਾ ਇਕਾਈ ਵੱਲੋਂ ਵੋਟਰ ਜਾਗਰੂਕਤਾ ਅਭਿਆਨ ਤਹਿਤ ਸੈਮੀਨਾਰ ਕਰਵਵਾਇਆ ਗਿਆ। ਪ੍ਰੋਗਰਾਮ ਅਫ਼ਸਰ ਪਰਮਬੀਰ ਸਿੰਘ ਨੇ ਦੱਸਿਆ ਕਿ ਚੋਣ ਕਮਿਸ਼ਨਰ ਪੰਜਾਬ ਦੇ ਹੁਕਮਾਂ ਅਨੁਸਾਰ ਡਾ. ਰਣਜੀਤ ਸਿੰਘ ਦੇ ਮਾਰਗ ਦਰਸ਼ਨ ਹੇਠ ਸਵੀਪ ਕਿਰਿਆ ਤਹਿਤ ਚੱਲ ਰਹੇ ਪ੍ਰੋਗਰਾਮਾਂ ਵਿੱਚ ਅੱਜ ਸਕੂਲ ਵਿੱਚ ਡਾ. ਜਸਵਿੰਦਰ ਸਿੰਘ ਅਤੇ ਉਨ੍ਹਾਂ ਦੀ ਟੀਮ ਵੱਲੋਂ ਵੋਟਰ ਜਾਗਰੂਕਤਾ ਅਭਿਆਨ ਤਹਿਤ ਸੈਮੀਨਾਰ ਕਰਵਾਇਆ ਗਿਆ। ਇਸ ਵਿੱਚ ਡਾ. ਜਸਵਿੰਦਰ ਸਿੰਘ ਨੇ ਨਵੇਂ ਵੋਟਰ ਬਣਾਉਣ ਅਤੇ ਆਪਣੀ ਵੋਟ ਦੀ ਸਹੀ ਵਰਤੋਂ ਕਰਨ ਸਬੰਧੀ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਜਤਿਨ ਅਰੋੜਾ, ਅਰਵਿੰਦ ਕੁਮਾਰ , ਮਨੋਜ ਕੁਮਾਰ, ਰਾਜ ਗਗਨਪ੍ਰੀਤ ਸਿੰਘ, ਹਰਪ੍ਰੀਤ ਸਿੰਘ ਹਾਜ਼ਰ ਸਨ। -ਖੇਤਰੀ ਪ੍ਰਤੀਨਿਧ