ਨਿੱਜੀ ਪੱਤਰ ਪ੍ਰੇਰਕ
ਖੰਨਾ, 11 ਅਪਰੈਲ
ਇੱਥੇ ਅੱਜ ਏਐੱਸ ਕਾਲਜ ਆਫ਼ ਐਜੂਕੇਸ਼ਨ ਵਿੱਚ ਭਾਰਤ ਵਿਚ ਉੱਚ ਸਿੱਖਿਆ ਨੂੰ ਬਦਲਣ ਲਈ ਰਾਸ਼ਟਰੀ ਸਿੱਖਿਆ ਨੀਤੀ-2020 ਵਿਸ਼ੇ ’ਤੇ ਸੈਮੀਨਾਰ ਕਰਵਾਇਆਗਿਆ। ਇਸ ਦਾ ਮੁੱਖ ਉਦੇਸ਼ ਮਿਆਰੀ ਸਿੱਖਿਆ ਰਾਹੀਂ ਪਹੁੰਚ, ਬਰਾਬਰੀ, ਗੁਣਵੱਤਾ, ਸਮਰੱਥਾ ਤੇ ਜਵਾਬਦੇਹੀ ਨੂੰ ਉਤਸ਼ਾਹਿਤ ਕਰਨਾ ਹੈ। ਰਾਸ਼ਟਰੀ ਭਾਸ਼ਨ ਵਿਚ ਸ਼ਮਿੰਦਰ ਸਿੰਘ ਨੇ ਰਾਸ਼ਟਰੀ ਸਿੱਖਿਆ ਨੀਤੀ ਤੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਤੋਂ ਇਲਾਵਾ ਪ੍ਰਿੰਸੀਪਲ ਡਾ.ਪਵਨ ਕੁਮਾਰ ਨੇ ਐਨਈਪੀ-2020 ਤੇ ਵਿਚਾਰ ਸਾਂਝੇ ਕਰਦਿਆਂ ਡਾ.ਸਿਲਪ ਅਰੋੜਾ ਤੇ ਪ੍ਰੋ.ਅਲਕਾ ਸ਼ਰਮਾ ਵੱਲੋਂ ਐੱਨਈਪੀ-2020 ਤੇ ਲਿਖੀ ਪੁਸਤਕ ਰਿਲੀਜ਼ ਕੀਤੀ। ਪਹਿਲੇ ਅਕਾਦਮਿਕ ਸ਼ੈਸ਼ਨ ਵਿਚ ਪ੍ਰੋ. ਸੁਰਿੰਦਰ ਸ਼ਰਮਾ ਨੇ ਰਾਸ਼ਟਰੀ ਸਿੱਖਿਆ ਨੀਤੀ-2020 ’ਤੇ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕੀਤੇ। ਡਾ.ਹਰਿੰਦਰ ਸਿੰਘ ਨੇ ਭਾਰਤ ਵਿਚ ਉੱਚ ਸਿੱਖਿਆ ਨੂੰ ਬਦਲਣ ਲਈ ਉੱਚ ਸਿੱਖਿਆ ਨੂੰ ਲਾਗੂ ਕਰਨ ਵਿਚ ਮੁੱਦੇ ਤੇ ਚੁਣੌਤੀਆਂ ’ਤੇ ਭਾਸ਼ਨ ਦਿੱਤਾ। ਇਸ ਉਪਰੰਤ ਕਾਲਜਾਂ ਤੋਂ ਆਏ ਪ੍ਰੋਫੈਸਰਾਂ ਡਾ.ਜਗਦੀਸ਼ ਸਿੰਘ, ਅਮਨਦੀਪ ਕੌਰ, ਪ੍ਰੋ. ਸ਼ਾਕਸੀ, ਪ੍ਰੋ. ਸਾਰਫ਼ ਪਾਂਡੇ ਨੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ਼ਮਿੰਦਰ ਸਿੰਘ, ਦਿਨੇਸ਼ ਕੁਮਾਰ ਸ਼ਰਮਾ, ਡਾ.ਸ਼ਿਲਪ ਅਰੋੜਾ ਹਾਜ਼ਰ ਸਨ।