ਪੱਤਰ ਪ੍ਰੇਰਕ
ਸਮਰਾਲਾ, 12 ਅਕਤੂਬਰ
ਸੱਤਵੀਂ ਸਬ-ਜੂਨੀਅਰ ਨੈਸ਼ਨਲ ਡੌਜ਼ਬਾਲ ਚੈਂਪੀਅਨਸ਼ਿਪ 13 ਅਕਤੂਬਰ ਤੋਂ 16 ਅਕਤੂਬਰ ਤੱਕ ਰਤਨਾਗਿਰੀ ਵਿੱਚ ਹੋ ਰਹੀ ਹੈ। ਚੈਂਪੀਅਨਸ਼ਿਪ ਲਈ ਪੰਜਾਬ ਦੇ ਲੜਕੇ ਅਤੇ ਲੜਕੀਆਂ ਦੀਆਂ ਟੀਮਾਂ ਦੇ ਟਰਾਇਲ ਸ਼ਾਹੀ ਸਪੋਰਟਸ ਕਾਲਜ ਸਮਰਾਲਾ ਵਿੱਚ ਪਰਮਵੀਰ ਸਿੰਘ ਬਰਾੜ ਸਕੱਤਰ ਜਨਰਲ ਡੌਜ਼ਬਾਲ ਫੈਡਰੇਸ਼ਨ ਆਫ ਇੰਡੀਆ ਦੀ ਰਹਿਨੁਮਈ ਹੇਠ ਹੋਏ। ਪੰਜਾਬ ਡੌਜ਼ਬਾਲ ਦੇ ਜਨਰਲ ਸਕੱਤਰ ਮਨਜੀਤ ਸਿੰਘ ਧੂਰੀ, ਚੇਅਰਮੈਨ ਗੁਰਵੀਰ ਸਿੰਘ ਸ਼ਾਹੀ, ਕਬੱਡੀ ਕੋਚ ਅਨਿਲ ਕੁਮਾਰ, ਡਾ. ਅਜੈ ਕੁਮਾਰ, ਸਰਬਜੀਤ ਕੌਰ ਸ਼ਾਹੀ ਦੀ ਅਗਵਾਈ ਹੇਠ ਪੰਜਾਬ ਦੇ ਲੜਕੇ ਅਤੇ ਲੜਕੀਆਂ ਦੀਆਂ ਟੀਮਾਂ ਚੁਣੀਆ ਗਈਆਂ, ਜੋ ਪੰਜਾਬ ਵੱਲੋਂ 7ਵੀਂ ਡੌਜ਼ਬਾਲ ਚੈਪੀਅਨ ਵਿਚ ਹਿੱਸਾ ਲੈਣਗੀਆਂ।
ਲੜਕਿਆਂ ਦੀ ਟੀਮ ਵਿੱਚ ਰਾਣਾ ਪ੍ਰਤਾਪ ਸਿੰਘ ਬਾਠ, ਅਨੰਤ ਕਲਿਆਣ, ਰਵਜੋਤ ਸਿੰਘ ਸ਼ਾਹੀ, ਜੱਜਵੀਰ ਸਿੰਘ, ਗੁਰਸਾਹਿਬ ਸਿੰਘ ਸ਼ਾਹੀ, ਅਰਪਨਪ੍ਰੀਤ ਸਿੰਘ, ਜਸ਼ਨਜੀਤ ਸਿੰਘ, ਜਸਪ੍ਰੀਤ ਸਿੰਘ, ਕਰਨਵੀਰ ਸਿੰਘ, ਮਨਵੀਰ ਸਿੰਘ, ਪਰਕਰਮਵੀਰ ਸਿੰਘ, ਅੰਗਦਵੀਰ ਸਿੰਘ, ਜਗਵੀਰ ਸਿੰਘ, ਸਿਮਰਨਜੀਤ ਸਿੰਘ, ਸਖਕੀਰਤ ਸਿੰਘ, ਗੁਰਕੀਰਤ ਸਿੰਘ ਅਤੇ ਲੜਕੀਆਂ ਦੀ ਟੀਮ ਵਿੱਚ ਅਰੂਸ਼ੀ ਕਲਿਆਣ, ਗੁਰਲੀਨ ਕੌਰ, ਗੁਣਦੀਪ ਕੌਰ, ਗੁਰਮਨ ਕੌਰ, ਹੁਸਨਦੀਪ ਕੌਰ, ਮਹਿਕਪ੍ਰੀਤ ਕੌਰ, ਰਿਪਨ ਕੌਰ, ਸਾਹਿਬਜੋਤ ਕੌਰ, ਸ਼ਗਨਪ੍ਰੀਤ ਕੌਰ, ਮਨਪ੍ਰੀਤ ਕੌਰ, ਇੰਦਰਪ੍ਰੀਤ ਕੌਰ, ਗਗਨਜੋਤ ਕੌਰ, ਜਸਰਾਜਪ੍ਰੀਤ ਕੌਰ, ਅਰਸ਼ਪ੍ਰੀਤ ਕੌਰ ਤੇ ਅਰਸ਼ਦੀਪ ਕੌਰ ਸ਼ਾਮਲ ਹਨ।