ਪੱਤਰ ਪ੍ਰੇਰਕ
ਪਾਇਲ, 11 ਜੂਨ
ਪਿੰਡ ਘੁਡਾਣੀ ਕਲਾਂ ਵਿੱਚ ਬੀਕੇਯੂ ਡਕੌਂਦਾ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਅਤੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ ਵੀ ਸ਼ਾਮਲ ਹੋਏ। ਇਸ ਮੌਕੇ ਸ੍ਰੀ ਬੁਰਜਗਿੱਲ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ, ਜਿੱਤਾਂ ਅਤੇ ਸ਼ਹੀਦੀ ਬਾਰੇ ਦੱਸਿਆ। ਸ੍ਰੀ ਧਨੇਰ ਨੇ ਕਿਹਾ ਕਿ ਕਿਸਾਨ ਅੰਦੋਲਨ ਦੀ ਜਿੱਤ ਨੇ ਇਹ ਗੱਲ ਸਾਬਿਤ ਕਰ ਦਿੱਤੀ ਕਿ ਹਾਕਮ ਹਮੇਸ਼ਾ ਹਾਰਦੇ ਅਤੇ ਲੋਕ ਜਿੱਤਦੇ ਹਨ। ਮੀਟਿੰਗ ਵਿੱਚ ਸੂਬਾ ਪ੍ਰਧਾਨ ਦੀ ਸਰਪ੍ਰਸਤੀ ਵਿੱਚ ਪਿੰਡ ਨਿਜ਼ਾਮਪੁਰ ਦੀ ਇਕਾਈ ਦੀ ਚੋਣ ਕੀਤੀ ਗਈ ਜਿਸ ਵਿੱਚ ਜਗਤਾਰ ਸਿੰਘ ਪ੍ਰਧਾਨ ਅਤੇ ਦਰਸ਼ਨ ਸਿੰਘ ਸੀਨੀਅਰ ਮੀਤ ਪ੍ਰਧਾਨ ਤੇ ਬਲਵਿੰਦਰ ਸਿੰਘ ਸਕੱਤਰ ਅਤੇ ਗੁਰਪਿੰਦਰ ਸਿੰਘ, ਜਗਤਾਰ ਸਿੰਘ, ਨਿਸ਼ਾਨ ਸਿੰਘ, ਭਾਗ ਸਿੰਘ ਅਤੇ ਜਗਦੀਪ ਸਿੰਘ ਕਮੇਟੀ ਮੈਂਬਰ ਚੁਣੇ ਗਏ।
ਇਸ ਮੌਕੇ ਮੀਟਿੰਗ ਵਿੱਚ ਪ੍ਰਧਾਨ ਮਹਿੰਦਰ ਸਿੰਘ ਕਾਮਲਪੁਰ, ਸਤਵੀਰ ਬੋਪਾਰਾਏ, ਪ੍ਰਧਾਨ ਤਰਨਜੀਤ ਕੂਹਲੀ, ਗੁਰਦੀਪ ਸਿੰਘ ਸਿਹੌੜਾ, ਭੋਲਾ ਕੂਹਲੀ, ਸੁਖਦੇਵ ਲਹਿਲ, ਰਾਜਵੀਰ ਘੁਡਾਣੀ ਤੇ ਸੁਰਿੰਦਰ ਕੂਹਲੀ ਵੀ ਹਾਜ਼ਰ ਸਨ।