ਪੱਤਰ ਪ੍ਰੇਰਕ
ਜਗਰਾਉਂ, 28 ਅਗਸਤ
ਸੀਆਈਏ ਸਟਾਫ਼ ਜਗਰਾਉਂ ਨੇ ਇੱਕ ਮੁਲਜ਼ਮ ਨੂੰ ਨਾਜਾਇਜ਼ 32 ਬੋਰ ਦੇ ਪਿਸਤੌਲ ਸਮੇਤ ਗ੍ਰਿਫਤਾਰ ਕੀਤਾ ਹੈ। ਸਬ-ਇੰਸਪੈਕਟਰ ਕਮਲਦੀਪ ਕੌਰ ਨੇ ਦੱਸਿਆ ਕਿ ਪੁਲੀਸ ਪਾਰਟੀ ਕਿਸਨਪੁਰਾ-ਸਿੱਧਵਾਂ ਬੇਟ ਚੌਕ ’ਚ ਤਾਇਨਾਤ ਸੀ।
ਉੱਥੇ ਮਿਲੀ ਜਾਣਕਾਰੀ ਦੇ ਆਧਾਰ ’ਤੇ ਪੁਲੀਸ ਨੇ ਕੁਲਵਿੰਦਰ ਸਿੰਘ ਉਰਫ ਪਿੰਦਰ ਵਾਸੀ ਪਿੰਡ ਖੁਰਸ਼ੈਦਪੁਰ (ਸਿੱਧਵਾਂ ਬੇਟ) ਦੇ ਘਰ ਛਾਪਾ ਮਾਰਿਆ। ਇਸ ਛਾਪੇ ਦੌਰਾਨ ਪੁਲੀਸ ਨੂੰ ਕੁਲਵਿੰਦਰ ਸਿੰਘ ਕੋਲੋਂ 32 ਬੋਰ ਦਾ ਪਿਸਤੌਲ ਅਤੇ ਇੱਕ ਖਾਲੀ ਮੈਗਜ਼ੀਨ ਬਰਾਮਦ ਹੋਇਆ। ਪਿੰਡ ਖੁਰਸ਼ੈਦਪੁਰ ਥਾਣਾ ਸਿੱਧਵਾਂ ਬੇਟ ਦੇ ਅਧਿਕਾਰ ਖੇਤਰ ਵਿੱਚ ਹੋਣ ਕਰ ਕੇ ਉੱਥੇ ਕੁਲਵਿੰਦਰ ਸਿੰਘ ਉਰਫ ਪਿੰਦਰ ਖ਼ਿਲਾਫ਼ ਕੇਸ ਦਰਜ ਕੀਤਾ ਗਿਆ।