ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 5 ਅਕਤੂਬਰ
ਥਾਣਾ ਕੂੰਮਕਲਾਂ ਦੀ ਪੁਲੀਸ ਨੇ ਇੱਕ ਫੈਕਟਰੀ ਦੇ ਸਕਿਉਰਿਟੀ ਗਾਰਡ ਨੂੰ ਚੋਰੀ ਕੀਤੇ ਸਕਰੈਪ ਸਣੇ ਗ੍ਰਿਫ਼ਤਾਰ ਕੀਤਾ ਹੈ। ਨਾਲਾਗੜ੍ਹ (ਸੋਲਨ) ਵਾਸੀ ਮਨਿੰਦਰ ਸਿੰਘ ਨੇ ਦੱਸਿਆ ਹੈ ਕਿ ਉਹ ਨਿਊ ਸੈਵਨ ਮਲਟੀਟੈੱਕ ਫੈਕਟਰੀ ਪਿੰਡ ਰਈਆਂ ਵਿੱਚ ਮੈਨੇਜਰ ਵਜੋਂ ਕੰਮ ਕਰਦਾ ਹੈ। ਪਿਛਲੇ ਦਿਨੀਂ ਫੈਕਟਰੀ ਵਿੱਚੋਂ ਇੱਕ ਟਨ ਲੋਹਾ ਸਕਰੈਪ ਚੋਰੀ ਹੋ ਗਿਆ ਸੀ। ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕਰਨ ’ਤੇ ਪਤਾ ਲਗਾ ਕਿ ਇਹ ਚੋਰੀ ਸਕਿਉਰਿਟੀ ਗਾਰਡ ਸੁਰਿੰਦਰ ਸਿੰਘ ਵਾਸੀ ਮਾਛੀਵਾੜਾ ਨੇ ਕੀਤੀ ਹੈ। ਉਸ ਨੇ ਮੁੜ ਫੈਕਟਰੀ ਵਿਚੋਂ 50 ਕਿਲੋ ਸਕਰੈਪ ਚੋਰੀ ਕਰ ਲਿਆ। ਥਾਣੇਦਾਰ ਰਣਜੀਤ ਸਿੰਘ ਨੇ ਦੱਸਿਆ ਹੈ ਕਿ ਸਕਿਉਰਿਟੀ ਗਾਰਡ ਸੁਰਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ।