ਪੱਤਰ ਪ੍ਰੇਰਕ
ਗੁਰੂਸਰ ਸੁਧਾਰ, 6 ਸਤੰਬਰ
ਪਿੰਡ ਸਰਾਭਾ ਦੇ ਕਰਤਾਰ ਸਿੰਘ ਸਰਾਭਾ ਡੈਂਟਲ ਕਾਲਜ ਦੇ ਵਿਦਿਆਰਥੀਆਂ ਨੇ ਵਿੱਦਿਅਕ ਖੇਤਰ ਵਿਚ ਸਾਲਾਨਾ ਇਮਤਿਹਾਨਾਂ ਦੌਰਾਨ ਸ਼ਾਨਦਾਰ ਪ੍ਰਾਪਤੀਆਂ ਦਰਜ ਕਰ ਕੇ ਕਾਲਜ ਦਾ ਨਾਂ ਚਮਕਾਇਆ ਹੈ। ਬੀ.ਡੀ.ਐਸ ਦੇ ਅੰਤਿਮ ਸਾਲ ਦੀ ਵਿਦਿਆਰਥਣ ਮਹਿਕ ਗੁਪਤਾ ਨੇ ਬਾਬਾ ਫ਼ਰੀਦ ਸਿਹਤ ਵਿਗਿਆਨ ਯੂਨੀਵਰਸਿਟੀ ਫ਼ਰੀਦਕੋਟ ਵਿਚ ਦੂਜਾ ਸਥਾਨ ਅਤੇ ਕਾਲਜ ਵਿਚ ਪਹਿਲਾ ਸਥਾਨ ਹਾਸਲ ਕੀਤਾ ਹੈ। ਜਦਕਿ ਕਰਮਨਪ੍ਰੀਤ ਕੌਰ ਪੰਧੇਰ, ਓਜੱਸਵੀ ਸ਼ਰਮਾ, ਸਿਮਰਜੋਤ ਕੌਰ ਅਤੇ ਗੁਰਮਾਨ ਸਿੰਘ ਗਰੇਵਾਲ ਨੇ ਕਾਲਜ ਵਿਚ ਕ੍ਰਮਵਾਰ ਪਹਿਲੇ ਪੰਜ ਸਥਾਨ ਹਾਸਲ ਕੀਤੇ ਹਨ। ਸਿਮਰਨਜੀਤ, ਪਰਮਲੀਨ ਕੌਰ, ਤਾਨਵੀ ਜੈਨ, ਮੋਨਟੇਕ ਸਿੰਘ, ਕਿਰਨਦੀਪ ਕੌਰ ਨੇ ਵੀ ਵੱਖ-ਵੱਖ ਵਿਸ਼ਿਆਂ ਵਿਚ ਯੂਨੀਵਰਸਿਟੀ ਦੀਆਂ ਸਨਮਾਨਯੋਗ ਪੁਜ਼ੀਸ਼ਨਾਂ ਹਾਸਲ ਕਰ ਕੇ ਪੇਂਡੂ ਖੇਤਰ ਦੇ ਇਸ ਸ਼ਾਨਦਾਰ ਕਾਲਜ ਅਤੇ ਆਪਣੇ ਮਾਪਿਆਂ ਦਾ ਸਿਰ ਉੱਚਾ ਕੀਤਾ ਹੈ। ਕਾਲਜ ਦੇ ਚੇਅਰਮੈਨ ਪਰਮਜੀਤ ਸਿੰਘ, ਪ੍ਰਿੰਸੀਪਲ ਡਾਕਟਰ ਅਜੇ ਛਾਬੜਾ ਅਤੇ ਵਾਈਸ ਪ੍ਰਿੰਸੀਪਲ ਮੁਨੀਸ਼ ਕੁਮਾਰ ਸਮੇਤ ਕਾਲਜ ਪ੍ਰਬੰਧਕਾਂ ਨੇ ਹੋਣਹਾਰ ਵਿਦਿਆਰਥੀਆਂ ਅਤੇ ਮਿਹਨਤੀ ਸਟਾਫ਼ ਨੂੰ ਵਧਾਈ ਦਿੱਤੀ।