ਦੋਰਾਹਾ (ਪੱਤਰ ਪ੍ਰੇਰਕ): ਇਥੋਂ ਦੇ ਗੁਰੂ ਨਾਨਕ ਕਾਲਜ ਦੇ ਐੱਨਸੀਸੀ ਯੂਨਿਟ ਨੇ ਸਬ ਡਿਵੀਜ਼ਨ ਪਾਇਲ ਵਿੱਚ 73ਵੇਂ ਗਣਤੰਤਰ ਦਿਵਸ ਮੌਕੇ ਹੋਈ ਪਰੇਡ ਵਿਚ ਹਿੱਸਾ ਲਿਆ। ਕਾਰਜਕਾਰੀ ਪ੍ਰਿੰਸੀਪਲ ਡਾ.ਨਿਰਲੇਪ ਕੌਰ ਨੇ ਦੱਸਿਆ ਕਿ ਐੱਨਸੀਸੀ ਯੂਨਿਟ ਦੇ 40 ਵਿਦਿਆਰਥੀਆਂ ਨੇ ਕੈਡਿਟ ਸ਼ਾਮ ਸੁੰਦਰ ਦੀ ਅਗਵਾਈ ਹੇਠਾਂ ਪਰੇਡ ਕੀਤੀ। ਇਸ ਤੋਂ ਇਲਾਵਾ ਲੜਕੀਆਂ ਦੀ ਯੂਨਿਟ ਦੇ ਮਾਰਚ ਪਾਸਟ ਦੀ ਕਮਾਂਡ ਕੈਡਿਟ ਚੁੰਨਿਦਾ ਨੇ ਸੰਭਾਲੀ। ਇਸ ਮੌਕੇ ਐੱਸਡੀਐੱਮ ਦੀਪਜੋਤ ਕੌਰ ਅਤੇ ਡੀਐੱਸਪੀ ਦਵਿੰਦਰ ਅਤਰੀ ਨੇ ਕੈਡਿਟਾਂ ਨੂੰ ਸਨਮਾਨਿਤ ਕਰਦਿਆਂ ਪੁਲੀਸ ਅਤੇ ਫੌਜ ਨੂੰ ਰੁਜ਼ਗਾਰ ਵਜੋਂ ਅਪਣਾ ਕੇ ਦੇਸ਼ ਸੇਵਾ ਕਰਨ ਲਈ ਉਤਸ਼ਾਹਿਤ ਕੀਤਾ।