ਲੁਧਿਆਣਾ: ਇਥੇ ਥਾਣਾ ਡਿਵੀਜ਼ਨ ਨੰਬਰ ਅੱਠ ਦੇ ਇਲਾਕੇ ਵਿੱਚ ਸਥਿਤ ਸਮਸ਼ਾਨ ਘਾਟ ਦੇ ਬਾਹਰੋਂ ਨਾਮਲੂਮ ਵਿਅਕਤੀ ਇੱਕ ਐਕਟਿਵਾ ਸਕੂਟਰ ਚੋਰੀ ਕਰ ਕੇ ਲੈ ਗਏ ਹਨ। ਸਰਾਭਾ ਨਗਰ ਵਾਸੀ ਅਰਸ਼ਦੀਪ ਸਿੰਘ ਨੇ ਪੁਲੀਸ ਨੂੰ ਦੱਸਿਆ ਹੈ ਕਿ ਉਸ ਨੇ ਆਪਣਾ ਐਕਟਿਵਾ ਸਕੂਟਰ ਕੇਵੀਐੱਮ ਸਕੂਲ ਦੇ ਨੇੜੇ ਸਮਸ਼ਾਨਘਾਟ ਦੇ ਬਾਹਰ ਖੜ੍ਹਾ ਕੀਤਾ ਸੀ, ਜਿਸ ਨੂੰ ਨਾਮਲੂਮ ਵਿਅਕਤੀ ਚੋਰੀ ਕਰ ਕੇ ਲੈ ਗਏ ਹਨ। ਪੁਲੀਸ ਵੱਲੋਂ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। -ਨਿੱਜੀ ਪੱਤਰ ਪ੍ਰੇਰਕ