ਜਗਰਾਉਂ: ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਚ ਸਮਾਜਿਕ ਵਿਗਿਆਨ ਅਤੇ ਅੰਗਰੇਜ਼ੀ ਵਿਸ਼ੇ ਦੇ ਮੇਲਾ ਲਾਇਆ ਗਿਆ। ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਲੱਗੇ ਇਸ ਮੇਲੇ ਦਾ ਉਦਘਾਟਨ ਪ੍ਰਿੰਸੀਪਲ ਡਾ. ਗੁਰਵਿੰਦਰਜੀਤ ਸਿੰਘ ਨੇ ਕੀਤਾ। ਉਨ੍ਹਾਂ ਮੇਲੇ ’ਚ ਭਾਗ ਲੈਣ ਵਾਲੇ ਵਿਦਿਆਰਥੀਆਂ ਦੀ ਉਨ੍ਹਾਂ ਹੌਸਲਾ ਅਫਜ਼ਾਈ ਕੀਤੀ। ਮੇਲੇ ’ਚ ਸਮਾਜਿਕ ਸਿੱਖਿਆ ਅਤੇ ਅੰਗਰੇਜ਼ੀ ਵਿਸ਼ੇ ਦੇ ਵਰਕਿੰਗ ਮਾਡਲ, ਸਟਿੱਲ ਮਾਡਲ, ਚਾਰਟ, ਸਕਰੈਪ ਬੁਕਸ, ਰੋਲਪਲੇਅ ਗਤੀਵਿਧੀਆਂ ਆਦਿ ਸ਼ਾਮਲ ਸਨ। ਮਾਡਲ ਤਿਆਰ ਕਰਨ ’ਚ ਮਾਸਟਰ ਚਰਨਪ੍ਰੀਤ ਸਿੰਘ, ਮਹਿੰਦਰਪਾਲ ਸਿੰਘ, ਇੰਦੂ ਬਾਲਾ, ਅੰਮ੍ਰਿਤ ਕੌਰ, ਜਸਵੀਰ ਕੌਰ ਤੇ ਅਮਰਜੀਤ ਕੌਰ ਤੇ ਦਰਸ਼ਨ ਸਿੰਘ ਲਾਇਬਰੇਰੀਅਨ ਦਾ ਵਿਸ਼ੇਸ਼ ਸਹਿਯੋਗ ਰਿਹਾ। ਇਸ ਸਮੇਂ ਪ੍ਰਭਾਤ ਕਪੂਰ, ਰਾਜ ਕੁਮਾਰ, ਹਰਜੀਤ ਸਿੰਘ, ਪਰਮਦੀਪ ਸਿੰਘ, ਅਨਿਲ ਬੇਰੀ, ਰਾਜੀਵ ਸ਼ਰਮਾ, ਮਨਮੋਹਨ ਕੌਰ, ਸੋਨੀਆ ਰਾਣੀ, ਪ੍ਰੀਤੀ ਸ਼ਰਮਾ ਨੇ ਆਪੋ ਆਪਣੀਆਂ ਜਮਾਤਾਂ ਦੇ ਵਿਦਿਆਰਥੀਆਂ ਨਾਲ ਭਾਗ ਲਿਆ। -ਨਿੱਜੀ ਪੱਤਰ ਪ੍ਰੇਰਕ