ਖੇਤਰੀ ਪ੍ਰਤੀਨਿਧ
ਲੁਧਿਆਣਾ, 15 ਮਈ
ਸਥਾਨਕ ਗੁਰੂ ਨਾਨਕ ਪਬਲਿਕ ਸਕੂਲ, ਸਰਾਭਾ ਨਗਰ ਵਿੱਚ ਸਾਇੰਸ ਮੇਲਾ ਲਾਇਆ ਗਿਆ। ਇਸ ਮੇਲੇ ਦਾ ਉਦੇਸ਼ ਈਕੋ ਸਿਸਟਮ ਦੀ ਰੱਖਿਆ, ਜੈਵ ਵਿਭਿੰਨਤਾ ਨੂੰ ਬਚਾਉਣ, ਭੋਜਨ ਸੁਰੱਖਿਆ ਨੂੰ ਯਕੀਨੀ ਬਣਾਉਣਾ ਅਤੇ ਮੌਸਮ ਤਬਦੀਲੀਆਂ ਦੇ ਅਨੁਕੂਲ ਹੋਣ ਸਬੰਧੀ ਸੁਨੇਹਾ ਦੇਣਾ ਸੀ। ਸਾਇੰਸ ਮੇਲੇ ਦੀ ਓਵਰਆਲ ਟਰਾਫੀ ਸ਼ਾਸਤਰੀ ਨਗਰ ਦੇ ਬੀਸੀਐੱਮ ਸਕੂਲ ਨੇ ਜਿੱਤੀ। ਇਸ ਸਾਇੰਸ ਮੇਲੇ ਵਿੱਚ ਵੱਖ ਵੱਖ ਮਾਡਲਾਂ ਤੋਂ ਇਲਾਵਾ ਲੋਕ ਨਾਚ ਪ੍ਰਦਰਸ਼ਨੀਆਂ, ਗੀਤ ਅਤੇ ਸੰਗੀਤ ਪ੍ਰੋਗਰਾਮ ਵੀ ਕਰਵਾਇਆ ਗਿਆ। ਇਸ ਦੌਰਾਨ ਸਟੋਰੀ ਟੈਲਿੰਗ ਮੁਕਾਬਲੇ ਵਿੱਚੋਂ ਬੀਸੀਐੱਮ ਨੇ ਪਹਿਲਾ, ਜੀਜ਼ਸ ਸੈਕਰਟ ਹਾਰਟ ਸਕੂਲ ਸਾਊਥ ਸਿਟੀ ਨੇ ਦੂਜਾ, ਡੀਏਵੀ ਸਕੂਲ ਬੀਆਰਐਸ ਨਗਰ ਨੇ ਤੀਜਾ ਸਥਾਨ, ਕਠਪੁਤਲੀ ’ਚੋਂ ਜੀਜ਼ਸ ਸੈਕਰਟ ਸਕੂਲ ਨੇ ਪਹਿਲਾ, ਡੀਏਵੀ ਸਕੂਲ ਨੇ ਦੂਜਾ ਜਦਕਿ ਪੁਲੀਸ ਡੀਏਵੀ ਸਕੂਲ ਨੇ ਤੀਜਾ, ਕਰਾਫਟ ਕੈਨਵਸ ਮੁਕਾਬਲੇ ਵਿੱਚ ਗੁਰੂ ਨਾਨਕ ਇੰਟਰਨੈਸ਼ਨਲ ਸਕੂਲ ਪਹਿਲੇ, ਪਬਲੀਸ ਡੀਏਵੀ ਸਕੂਲ ਦੂਜੇ ਅਤੇ ਬੀਸੀਐੱਮ ਸਕੂਲ ਸੈਕਟਰ-32 ਤੀਜੇ ਸਥਾਨ ’ਤੇ ਰਿਹਾ। ਪ੍ਰਸ਼ਨੋਤਰੀ ਮੁਕਾਬਲੇ ਵਿੱਚ ਪੁਲੀਸ ਡੀਏਵੀ ਸਕੂਲ ਦੀ ਟੀਮ ਜੇਤੂ ਰਹੀ।