ਖੇਤਰੀ ਪ੍ਰਤੀਨਿਧ
ਲੁਧਿਆਣਾ, 19 ਨਵੰਬਰ
ਨਵਚੇਤਨਾ ਬਾਲ ਭਲਾਈ ਕਮੇਟੀ ਵੱਲੋਂ ਪ੍ਰਧਾਨ ਸੁਖਧੀਰ ਸਿੰਘ ਸੇਖੋਂ ਅਤੇ ਜਨਰਲ ਸਕੱਤਰ ਸੁਰਿੰਦਰ ਸਿੰਘ ਕੰਗ ਦੀ ਅਗਵਾਈ ਹੇਠ ਕਮੇਟੀ ਵੱਲੋਂ ਗੋਦ ਲਈ ਬੱਚੀ ਗੌਰੀ ਨੂੰ ਇੱਕ ਸਾਲ ਦਾ ਵਜ਼ੀਫਾ ਅਤੇ ਸਟੇਸ਼ਨਰੀ ਦਿੱਤੀ ਗਈ। ਸ੍ਰੀ ਸੇਖੋਂ ਨੇ ਦੱਸਿਆ ਕਿ ਗੌਰੀ ਨਾਂ ਦੀ ਉਕਤ ਬੱਚੀ ਸਰਕਾਰੀ ਪ੍ਰਾਇਮਰੀ ਸਕੂਲ ਇਆਲੀ ਕਲਾਂ ਵਿਚ ਪੜ੍ਹਦੀ ਸੀ ਅਤੇ ਕਮੇਟੀ ਨੇ ਇਸ ਦੀ ਪੜ੍ਹਾਈ ਅਤੇ ਸਹੂਲਤਾਂ ਦਾ ਜ਼ਿੰਮਾ ਲਿਆ ਹੋਇਆ ਹੈ। ਅੱਜ ਚੇਅਰਮੈਨ ਪਰਮਜੀਤ ਸਿੰਘ ਪਨੇਸਰ ਅਤੇ ਕੈਪਟਨ ਵੀਕੇ ਸਿਆਲ ਦੀ ਅਗਵਾਈ ਹੇਠ ਬੱਚੀ ਨੂੰ ਸਾਲ ਦਾ ਵਜ਼ੀਫਾ, ਵਰਦੀ, ਸਟੇਸ਼ਨਰੀ ਦੇ ਕੇ ਸਨਮਾਨਿਤ ਕੀਤਾ ਗਿਆ। ਨਵਚੇਤਨਾ ਵਿਮੈਨ ਫਰੰਟ ਦੀ ਪ੍ਰਧਾਨ ਵੰਦਨਾ ਸ਼ਰਮਾ, ਜਨਰਲ ਸਕੱਤਰ ਪੂਨਮ ਅਰੋੜਾ ਅਤੇ ਚੇਅਰਮੈਨ ਹਰਦੇਵ ਕੌਰ ਨੇ ਦੱਸਿਆ ਕਿ ਜਦ ਤੱਕ ਗੌਰੀ ਪੜ੍ਹਨ ਦੀ ਇੱਛਾ ਕਰੇਗੀ, ਕਮੇਟੀ ਵੱਲੋਂ ਉਸ ਨੂੰ ਇਹ ਸਹੂਲਤਾਂ ਦਿੱਤੀਆਂ ਜਾਂਦੀਆਂ ਰਹਿਣਗੀਆਂ।