ਪੱਤਰ ਪ੍ਰੇਰਕ
ਸਮਰਾਲਾ, 21 ਜੂਨ
ਟੈਕਨੀਕਲ ਸਰਵਿਸਿਜ਼ ਯੂਨੀਅਨ ਦਾ ਇਜਲਾਸ ਸੰਗਤ ਸੇਖੋਂ ਦੀ ਪ੍ਰਧਾਨਗੀ ਹੇਠ ਹੋਇਆ, ਜਿਸ ਵਿੱਚ ਸਭ ਤੋਂ ਪਹਿਲਾਂ ਵਿਛੜੇ ਸਾਥੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਉਪਰੰਤ ਮੰਡਲ ਖਜ਼ਾਨਚੀ ਦਰਸ਼ਨ ਸਿੰਘ ਢੰਡੇ ਵੱਲੋਂ ਫੰਡ ਦੀ ਰਿਪੋਰਟ ਪੇਸ਼ ਕੀਤੀ ਅਤੇ ਸਕੱਤਰ ਰੁਲਦਾ ਸਿੰਘ ਖਮਾਣੋਂ ਵੱਲੋਂ ਜਥੇਬੰਦਕ ਰਿਪੋਰਟ ਪੇਸ਼ ਕੀਤੀ। ਸੰਗਤ ਸਿੰਘ ਸੇਖੋਂ ਵੱਲੋਂ ਪਹਿਲਾਂ ਕੰਮ ਕਰਦੀ ਕਮੇਟੀ ਭੰਗ ਕੀਤੀ ਗਈ। ਸਰਕਲ ਕਮੇਟੀ ਨੇ ਜਥੇਬੰਦਕ ਚੋਣ ਵਿੱਚ ਪੈਨਲ ਦੁਆਰਾ ਪ੍ਰਧਾਨ ਸੰਗਤ ਸਿੰਘ ਸੇਖੋਂ, ਮੀਤ ਪ੍ਰਧਾਨ ਗੁਰਿੰਦਰ ਸਿੰਘ ਜੇਈ ਕੋਹਾੜਾ, ਸਕੱਤਰ ਰੁਲਦਾ ਸਿੰਘ ਜੇਈ ਖਮਾਣੋਂ, ਸਹਾਇਕ ਸਕੱਤਰ ਗੁਰਸੇਵਕ ਸਿੰਘ ਸਮਰਾਲਾ, ਖਜ਼ਾਨਚੀ ਦਰਸ਼ਨ ਸਿੰਘ ਜੇਈ ਕੋਹਾੜਾ ਦਾ ਨਾਮ ਪੇਸ਼ ਕੀਤਾ ਗਿਆ। ਇਸ ਉਪਰ ਸਮੁੱਚੇ ਡੈਲੀਗੇਟਾਂ ਨੇ ਸਹਿਮਤੀ ਪ੍ਰਗਟ ਕੀਤੀ। ਇਸ ਮੌਕੇ ਭਰਾਤਰੀ ਸੰਦੇਸ਼ ਪੈਨਸ਼ਨਰਜ਼ ਐਸੋਸੀਏਸ਼ਨ ਦੇ ਪ੍ਰਧਾਨ ਸਿਕੰਦਰ ਸਿੰਘ ਨੇ ਨਵੇਂ ਚੁਣੇ ਅਹੁਦੇਦਾਰਾਂ ਨੂੰ ਵਧਾਈ ਦਿੱਤੀ। ਸੰਗਤ ਸਿੰਘ ਸੇਖੋਂ ਨੇ ਸਾਰੇ ਮੁਲਾਜ਼ਮਾਂ ਨੂੰ ਭਰੋਸਾ ਦਿਵਾਇਆ ਕਿ ਉਹ ਉਨ੍ਹਾਂ ਦੀਆਂ ਉਮੀਦਾਂ ’ਤੇ ਖਰਾ ਉਤਰਨ ਦੀ ਪੂਰੀ ਕੋਸ਼ਿਸ਼ ਕਰਨਗੇ।